ਨਰਾਤਿਆਂ ਦੇ ਖ਼ਾਸ ਮੌਕੇ CM ਮਾਨ ਪਤਨੀ ਨਾਲ ਪਹੁੰਚੇ ਮਾਂ ਨੈਣਾ ਦੇਵੀ ਦੇ ਦਰਬਾਰ

by nripost

ਬਿਲਾਸਪੁਰ (ਨੇਹਾ): ਅੱਜ ਨਰਾਤਿਆਂ ਦਾ 7ਵਾਂ ਦਿਨ ਹੈ, ਜਿਸ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਮਾਂ ਨੈਣਾ ਦੇਵੀ ਜੀ ਦੇ ਦਰਬਾਰ ਹਾਜ਼ਰੀ ਲਵਾਉਣ ਪਹੁੰਚੇ। ਇਸ ਦੌਰਾਨ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਵੀ ਉਨ੍ਹਾਂ ਨਾਲ ਨਜ਼ਰ ਆਏ ਸਨ। ਇਸ ਦੌਰਾਨ CM ਮਾਨ ਨੇ ਪਤਨੀ ਨਾਲ ਹਵਨ ਯੱਗ ਕੀਤਾ ਅਤੇ ਨਾਲ ਹੀ ਮਾਤਾ ਦੀ ਪੂਜਾ ਤੇ ਆਰਤੀ ਵੀ ਕੀਤੀ। ਭਗਵੰਤ ਮਾਨ ਨੇ ਸੂਬੇ ਦੀ ਖੁਸ਼ਹਾਲੀ ਲਈ ਅਰਦਾਸ ਕੀਤੀ। ਇਨ੍ਹੀਂ ਦਿਨੀਂ ਨਰਾਤੇ ਚੱਲ ਰਹੇ ਹਨ। ਇਸ ਤੋਂ ਪਹਿਲਾਂ CM ਮਾਨ ਦੀ ਪਤਨੀ ਨੇ ਲੁਧਿਆਣਾ ਦੇ ਇੱਕ ਮੰਦਰ ਵਿੱਚ ਵੀ ਹਵਨ ਯੱਗ ਵਿੱਚ ਹਿੱਸਾ ਲਿਆ ਸੀ। ਅੱਜ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਮਾਤਾ ਸ਼੍ਰੀ ਨੈਣਾ ਦੇਵੀ ਮੰਦਰ ਦੇ ਇੱਕ ਨਿਮਾਣੇ ਸ਼ਰਧਾਲੂ ਦੇ ਤੌਰ 'ਤੇ ਪਰਿਵਾਰ ਸਮੇਤ ਦਰਸ਼ਨ ਕੀਤੇ ਤੇ ਨਤਮਸਤਕ ਹੋਏ। ਬਹੁਤ ਹੀ ਸ਼ਾਂਤੀ ਤੇ ਸਕੂਨ ਮਿਲਿਆ।

ਦੱਸ ਦਈਏ ਕਿ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ 'ਤੇ ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਹੈ, ''ਅੱਜ ਹਿਮਾਚਲ ਪ੍ਰਦੇਸ਼ ਵਿਖੇ ਸਥਿਤ ਮਾਤਾ ਨੈਣਾ ਦੇਵੀ ਜੀ ਦੇ ਮੰਦਰ ਦੇ ਇੱਕ ਨਿਮਾਣੇ ਸ਼ਰਧਾਲੂ ਦੇ ਤੌਰ 'ਤੇ ਪਰਿਵਾਰ ਸਮੇਤ ਦਰਸ਼ਨ ਕੀਤੇ ਅਤੇ ਨਤਮਸਤਕ ਹੋਏ। ਇਥੇ ਸਾਨੂੰ ਬਹੁਤ ਹੀ ਸ਼ਾਂਤੀ ਅਤੇ ਸਕੂਨ ਮਿਲਿਆ। ਦੇਸ਼ 'ਚ ਸੁੱਖ-ਸ਼ਾਂਤੀ, ਸਮਾਜਿਕ ਭਾਈਚਾਰਾ ਅਤੇ ਆਪਸੀ ਸਾਂਝਾਂ ਹਮੇਸ਼ਾ ਬਣੀਆਂ ਰਹਿਣ ਦੀ ਅਰਦਾਸ ਕੀਤੀ। ਮਾਤਾ ਰਾਣੀ ਸਾਰਿਆਂ 'ਤੇ ਆਪਣੀ ਕਿਰਪਾ ਬਣਾਈ ਰੱਖੇ।''

More News

NRI Post
..
NRI Post
..
NRI Post
..