ਵਿਸ਼ਵ ਬਦਾਮ ਦਿਵਸ ‘ਤੇ ਜਾਣੋ ਇਸ ਦੇ ਫਾਇਦੇ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕਿਹਾ ਜਾਂਦਾ ਹੈ ਕਿ ਬਦਾਮ ਸਿਹਤ ਲਈ ਕਾਫੀ ਫਾਇਦੇਮੰਦ ਹੁੰਦੇ ਹਨ। ਬਾਜ਼ਾਰ 'ਚੋ ਕੱਚੇ ਤੇ ਭੁੰਨੇ ਹੋਏ ਬਦਾਮ ਮਿਲ ਜਾਂਦੇ ਹਨ। ਜਿਸ ਨੂੰ ਤੁਸੀਂ ਕਾਫੀ ਲੰਬੇ ਸਮੇ ਲਈ ਸਟੋਰ ਕਰਕੇ ਰੱਖ ਸਕਦੇ ਹੋ। ਇਸ ਤੋਂ ਇਲਾਵਾ ਬਦਾਮ ਨੂੰ ਦੁੱਧ, ਮੱਖਣ ਆਦਿ ਨਾਲ ਬਣਾਏ ਜਾਂਦੇ ਹਨ। ਬਦਾਮ ਰੋਜ਼ਾਨਾ ਖਾਣ ਨਾਲ ਸਾਡੇ ਸਰੀਰ ਨੂੰ ਕਾਫੀ ਫਾਇਦੇ ਹੁੰਦੇ ਹਨ । ਅਖਰੋਟ 'ਚ ਕਾਰਬੋਹਾਈਡ੍ਰੇਟ ਘੱਟ ਹੁੰਦੇ ਹਨ ।

ਜਿਸ ਨਾਲ ਬਲੱਡ ਸ਼ੂਗਰ ਦਾ ਲੈਵਲ ਕੰਟਰੋਲ ਰਹਿੰਦਾ ਹੈ। ਬਦਾਮ 'ਚ ਮੈਗਨੀਸ਼ੀਅਮ ਦੀ ਵੱਧ ਮਾਤਰਾ ਹੁੰਦੀ ਹੈ। ਇਸ ਲਈ ਇਨ੍ਹਾਂ ਦਾ ਰੋਜ਼ਾਨਾ ਸੇਵਰ ਸਰੀਰ ਨੂੰ ਸਿਹਤਮੰਦ ਬਣਾਉਂਦਾ ਹੈ । ਤੁਸੀਂ ਬਚਪਨ ਤੋਂ ਸੁਣਿਆ ਹੋਵੇਗਾ ਕਿ ਰੋਜ਼ਾਨਾ ਹੀ ਬਦਾਮ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਤੇ ਸਾਡੇ ਸਰੀਰ ਨੂੰ ਹੋਰ ਵੀ ਕਈ ਫਾਇਦੇ ਹੁੰਦੇ ਹਨ। ਜੇਕਰ ਤੁਸੀਂ ਦਿਲ ਦੀ ਬਿਮਾਰੀ ਤੋਂ ਤੰਗ ਹੋ ਤਾਂ ਆਪਣੇ ਦਿਲ ਨੂੰ ਠੀਕ ਰੱਖਣ ਲਈ ਬਦਾਮ ਨੂੰ ਖ਼ੁਰਾਕ ਵਿੱਚ ਸ਼ਾਮਲ ਕਰੋ ।