ਇੱਕ ਵਾਰ ਫਿਰ ਪਾਕਿਸਤਾਨ ਵਲੋਂ ਆਈ ਡਰੋਨ ਰਾਹੀਂ 5 ਕਿਲੋ ਹੈਰੋਇਨ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੰਤਰਰਾਸ਼ਟਰੀ ਸਰਹੱਦੀ ਅਧੀਨ ਆਉਂਦੇ ਪਿੰਡ ਰਾਏ ਵਿਖੇ BSF ਜਵਾਨਾਂ ਨੇ ਪਾਕਿਸਤਾਨ ਵਲੋਂ ਡਰੋਨ ਰਾਹੀਂ ਭੇਜੀ 5 ਕਿਲੋ ਹੈਰੋਇਨ ਬਰਾਮਦ ਹੋਈ ਹੈ। BSF ਅਧਿਕਾਰੀਆਂ ਨੇ ਦੱਸਿਆ ਕਿ ਨਸ਼ਾ ਤਸਕਰੀ ਤੇ ਡਰੋਨ ਦੀਆਂ ਘਟਨਾਵਾਂ ਲਗਾਤਾਰ ਹੀ ਵੱਧ ਰਹੀਆਂ ਹਨ ।ਜਿਸ ਕਾਰਨ ਹੁਣ ਪੰਜਾਬ ਪੁਲਿਸ ਤੇ BSF ਜਵਾਨਾਂ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ । ਦੇਰ ਰਾਤ ਸੁਰੱਖਿਆ ਬਲ ਦੀ 22 ਬਟਾਲੀਅਨ ਦੇ ਜਵਾਨਾਂ ਤੇ ਪੁਲਿਸ ਨੇ ਹਨੇਰੇ 'ਚ ਅਸਮਾਨ ਵਿੱਚ ਕੋਈ ਆਵਾਜ਼ ਸੁਣੀ ਪਰ ਕੁਝ ਵੀ ਕਰਨ ਤੋਂ ਪਹਿਲਾਂ ਹੀ ਡਰੋਨ ਪਾਕਿਸਤਾਨ ਵਾਲੇ ਪਾਸੇ ਵਾਪਸ ਪਰਤਨ 'ਚ ਸਫਲ ਰਿਹਾ। ਇਸ ਦੌਰਾਨ ਜਵਾਨਾਂ ਵੱਲੋ ਤਲਾਸ਼ੀ ਮੁਹਿੰਮ ਚਲਾਈ ਗਈ ਤੇ ਡਰੋਨ ਵਲੋਂ ਸੁੱਟਿਆ ਵੱਡਾ ਪੈਕੇਟ ਮਿਲਿਆ, ਜਦੋ ਅਧਿਕਾਰੀਆਂ ਨੇ ਪੈਕੇਟ ਖੋਲ੍ਹ ਕੇ ਦੇਖਿਆ ਤਾਂ ਉਸ 'ਚੋ 5 ਕਿਲੋ ਹੈਰੋਇਨ ਬਰਾਮਦ ਹੋਈ ।

More News

NRI Post
..
NRI Post
..
NRI Post
..