ਇਕ ਵਾਰ ਫਿਰ ਅੰਬਾਨੀ ਦੀ ਟੀਮ ਮੁੰਬਈ ਫਾਈਨਲ, ਚੇੱਨਈ ਨੂੰ 6 ਵਿਕਟਾਂ ਨਾਲ ਹਰਾਇਆ

by mediateam

ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਮੌਜੂਦਾ ਚੈਂਪੀਅਨ ਚੇਨੱਈ ਸੁਪਰਕਿੰਗਜ਼ ਅਤੇ ਮੁੰਬਈ ਇੰਡਿਅਨਸ ਦੇ ਵਿਚਕਾਰ ਆਈਪੀਐਲ 2019 ਦਾ ਕੁਆਲੀਫਾਇਰ ਮੁਕਾਬਲਾ ਖੇਡਿਆ ਗਿਆ। ਇਸ ਮੁਕਾਬਲੇ ਵਿੱਚ ਮੁੰਬਈ ਨੇ ਚੇਨੱਈ ਸੁਪਰਕਿੰਗਜ਼ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਦੇ ਨਾਲ ਮੁੰਬਈ ਹੁਣ ਆਈਪੀਐਲ ਦੇ ਫਾਈਨਲ ਵਿਚ ਪੁੱਜ ਗਈ ਹੈ। ਉੱਥੇ ਹੀ, ਚੇਨੱਈ ਨੂੰ ਇੱਕ ਹੋਰ ਮੌਕਾ ਮਿਲੇਗਾ ਅਤੇ ਉਹ 10 ਮਈ ਨੂੰ ਐਲੀਮੀਨੇਟਰ ਮੈਚ ਦੇ ਜੇਤੂ ਨਾਲ ਦੂਜਾ ਕੁਆਲੀਫਾਇਰ ਮੁਕਾਬਲਾ ਖੇਡੇਗੀ।

ਦੱਸ ਦੱਈਏ ਕਿ ਹੈਦਰਾਬਾਦ 8 ਮਈ ਨੂੰ ਲੀਮੀਨੇਟਰ ਮੈਚ ਖੇਡੇਗੀ ਅਤੇ ਇਸ ਮੈਚ ਦੀ ਜੇਤੂ ਟੀਮ ਚੇਨੱਈ ਨਾਲ ਕੁਆਲੀਫਾਇਰ ਮੁਕਾਬਲਾ ਖੇਡੇਗੀ। 132 ਦੌੜਾਂ ਦਾ ਪਿੱਛਾ ਕੱਜਣ ਉਤਰੀ ਮੁੰਬਈ ਨੇ 9 ਗੇਂਦਾਂ ਰਹਿੰਦੀਆਂ ਹੀ ਮੈਚ ਨੂੰ ਜਿੱਤ ਲਿਆ। ਮੁੰਬਈ ਵੱਲੋਂ ਸੂਰਯਕੁਮਾਰ ਯਾਦਵ ਨੇ 71 ਦੌੜਾਂ ਦੀ ਜੇਤੂ ਪਾਰੀ ਖੇਡੀ।

More News

NRI Post
..
NRI Post
..
NRI Post
..