ਬ੍ਰਿਟਿਸ਼ ਕੋਲੰਬੀਆ ‘ਚ ਇਕ ਵਾਰ ਫਿਰ ਪੰਜਾਬੀਆਂ ਨੇ ਮਾਰੀ ਬਾਜ਼ੀ…

by jaskamal

ਨਿਊਜ਼ ਡੈਸ (ਰਿੰਪੀ ਸ਼ਰਮਾ): ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਕੈਬਿਨਟ 'ਚ 5 ਪੰਜਾਬੀਆਂ ਨੇ ਆਪਣੀ ਥਾਂ ਬਣਾਈ ਹੈ। ਦੱਸ ਦਈਏ ਕਿ ਰਵੀ ਕਾਹਲੋਂ ਨੂੰ ਹਾਊਸਿੰਗ ਤੇ ਗਵਰਨਮੈਂਟ ਲੀਡਰ ਬਣਾਇਆ ਗਿਆ ਹੈ । ਰਚਨਾ ਸਿੰਘ ਨੂੰ ਬੱਚਿਆਂ ਦੀ ਦੇਖਭਾਲ ਦਾ ਮਹਿਕਮਾ, ਹੈਰੀ ਬੈਂਸ ਲੇਬਰ ਮੰਤਰੀ, ਨਿਕੀ ਸ਼ਰਮਾ ਨੂੰ ਅਟਾਰਨੀ ਜਨਰਲ ਤੇ ਜਗਰੂਪ ਟਰੇਡ ਨੂੰ ਰਾਜ ਮੰਤਰੀ ਬਣਾਇਆ ਗਿਆ । ਇਸ ਦੌਰਾਨ ਹੈਰੀ ਬੈਂਸ ਨੇ ਪੋਸਟ ਸਾਂਝੀ ਕਰਦੇ ਕਿਹਾ ਕਿ ਇੱਕ ਵਾਰ ਫਿਰ ਲੇਬਰ ਮੰਤਰੀ ਵਜੋਂ ਸਹੁੰ ਚੁੱਕਣ ਲਈ ਮੈ ਬਹੁਤ ਧੰਨਵਾਦੀ ਹਾਂ। ਰਵੀ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਪ੍ਰੀਮਿਅਰ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਉਹ ਮਿਹਨਤ ਨਾਲ ਕੰਮ ਕਰਨਗੇ ।