ਇਕ ਵਾਰ ਫੇਰ ਅੱਜ ਸ਼ਾਮ 5 ਵਜੇ ਪ੍ਰਦਾਨ ਮੰਤਰੀ ਮੋਦੀ ਕਰਨਗੇ ਦੇਸ਼ ਸੰਬੋਧਨ

by vikramsehajpal

ਦਿੱਲੀ (ਦੇਵ ਇੰਦਰਜੀਤ) : ਪ੍ਰਧਾਨ ਮੰਤਰੀ ਕਿਸੇ ਮੁੱਦੇ ’ਤੇ ਦੇਸ਼ ਵਾਸੀਆਂ ਨਾਲ ਰੂ-ਬ-ਰੂ ਹੋਣਗੇ ਇਸ ਬਾਬਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਕੋਰੋਨਾ ਦਾ ਦੌਰ ਚੱਲ ਰਿਹਾ ਹੈ, ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਕੋਰੋਨਾ ਟੀਕਾਕਰਨ ਨੂੰ ਲੈ ਕੇ ਗੱਲ ਕਰ ਸਕਦੇ ਹਨ ਜਾਂ ਫਿਰ ਅਨਲਾਕ ’ਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਨਸੀਹਤ ਦੇ ਸਕਦੇ ਹਨ। ਕੋਰੋਨਾ ਦੀ ਪਹਿਲੀ ਲਹਿਰ ’ਚ ਵੀ ਪ੍ਰਧਾਨ ਮੰਤਰੀ ਕਈ ਵਾਰ ਦੇਸ਼ ਨੂੰ ਸੰਬੋਧਿਤ ਕਰ ਚੁੱਕੇ ਹਨ।

ਦੇਸ਼ ’ਚ ਕੋਰੋਨਾ ਵਾਇਰਸ ਦੀ ਸੁਨਾਮੀ ਬਣ ਕੇ ਆਈ ਦੂਜੀ ਲਹਿਰ ਨੇ ਪੂਰੇ ਦੇਸ਼ਨੂੰ ਝੰਜੋੜ ਦਿੱਤਾ ਸੀ ਅਤੇ ਇਸ ਦੌਰਾਨ ਲੱਖਾਂ ਲੋਕਾਂ ਦੀ ਜਾਨ ਗਈ ਸੀ। ਹੁਣ ਦੇਸ਼ ’ਚ ਕੋਰੋਨਾ ਦੀ ਰਫ਼ਤਾਰ ਮੱਠੀ ਹੋ ਰਹੀ ਹੈ। ਰੋਜ਼ਾਨਾ ਆਉਣ ਵਾਲੇ ਕੋਰੋਨਾ ਮਾਮਲਿਆਂ ’ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਵੱਖ-ਵੱਖ ਸੂਬਿਆਂ ਨੇ ਹੌਲੀ-ਹੌਲੀ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਅਜਿਹੇ ਵਿਚ ਪ੍ਰਧਾਨ ਮੰਤਰੀ ਦੇ ਸੰਬੋਧਨ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।

ਰੋਨਾ ਮਹਾਮਾਰੀ ਦੇ ਕਹਿਰ ਦੇ ਕੁਝ ਘੱਟ ਹੋਣ ਦਰਮਿਆਨ ਦੇਸ਼ ਹੌਲੀ-ਹੌਲੀ ਅਨਲਾਕ ਵੱਲ ਵਧ ਰਿਹਾ ਹੈ। ਅਨਲਾਕ ਦੀ ਪ੍ਰਕਿਰਿਆ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਸੋਮਵਾਰ ਸ਼ਾਮ 5 ਵਜੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕਰਨਗੇ। ਇਹ ਜਾਣਕਾਰੀ ਪ੍ਰਧਾਨ ਮੰਤਰੀ ਦਫ਼ਤਰ ਨੇ ਟਵਿੱਟਰ ਹੈਂਡਲ ’ਤੇ ਟਵੀਟ ਕਰ ਕੇ ਦਿੱਤੀ। ਇਸ ਟਵੀਟ ’ਚ ਲਿਖਿਆ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਜੂਨ ਨੂੰ ਸ਼ਾਮ 5 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ।