ਤਰਨਤਾਰਨ (ਰਾਘਵ): ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਵਿਚ ਚਲਾਏ ਗਏ ਤਲਾਸ਼ੀ ਅਭਿਆਨ ਦੌਰਾਨ 12 ਮੋਬਾਈਲ, ਚਾਰਜ਼ਰ ਅਤੇ ਬੈਟਰੀਆਂ ਬਰਾਮਦ ਹੋਈਆਂ ਹਨ। ਇਸ ਸਬੰਧੀ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਦੱਸਿਆ ਕਿ ਜੇਲ੍ਹ ਵਿਚ ਕੀਤੀ ਗਈ ਚੈਕਿੰਗ ਦੌਰਾਨ 8 ਟਚ ਸਕ੍ਰੀਨ ਮੋਬਾਈਲ, 3 ਕੀਪੈਡ ਮੋਬਾਈਲ, 8 ਸਿੰਮ ਕਾਰਡ, 9 ਈਅਰ ਫੋਨ, 5 ਚਾਰਜਰ ਅਤੇ 2 ਮੋਬਾਈਲ ਬੈਟਰੀਆਂ ਤੋਂ ਇਲਾਵਾ ਮਿਤੀ 10 ਅਗਸਤ ਨੂੰ ਇਕ ਹੋਰ ਟਚ ਸਕ੍ਰੀਨ ਮੋਬਾਈਲ ਸਮੇਤ ਸਿੰਮ ਕਾਰਡ ਬਰਾਮਦ ਹੋਇਆ ਹੈ। ਜਿਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



