ਦੁਨੀਆਂ ‘ਚ ਭੁੱਖਮਾਰੀ ਅਤੇ ਸਿਹਤ ਸਹੂਲਤ ਨਾ ਮਿਲਣ ਕਾਰਨ ਹਰ ਸਾਲ ਮਰਦੇ ਹਨ ਇੱਕ ਲੱਖ ਬੱਚੇ, ਪੜੋ ਪੂਰੀ ਰਿਪੋਰਟ

by mediateam

15 ਫਰਵਰੀ, ਸਿਮਰਨ ਕੌਰ- (NRI MEDIA) :

ਮੀਡਿਆ ਡੈਸਕ (ਸਿਮਰਨ ਕੌਰ) : ਦੁਨੀਆਂ ਭਰ 'ਚ ਹੋ ਰਹੇ ਵੱਖ ਵੱਖ ਸੰਗਰਸ਼ਾਂ ਜਿਵੇਂ ਕਿ ਭੁੱਖਮਰੀ ਅਤੇ ਸਿਹਤ ਸਹੂਲਤ ਨਾ ਮਿਲਣ ਕਾਰਨ ਹਰ ਸਾਲ ਕਰੀਬ ਇੱਕ ਲੱਖ ਬੱਚਿਆਂ ਨੂੰ ਆਪਣੀ ਜਾਨ ਗਵਾਣੀ ਪੈਂਦੀ ਹੈ। ਇੱਕ ਖੋਜ ਮੁਤਾਬਕ ਜੰਗ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਦਸ ਦੇਸ਼ਾਂ 'ਚ 2013 ਤੋਂ 2017 ਦਰਮਿਆਨ 5,50,000 ਬੱਚਿਆਂ ਦੀ ਜਾਨ ਜਾ ਚੁੱਕੀ ਹੈ।


'ਸੇਵ ਦ ਚਿਲਡਰਨ ਇੰਟਰਨੈਸ਼ਨਲ' (ਐੱਸਸੀਆਈ) ਸੰਸਥਾ ਦਾ ਕਹਿਣਾ ਹੈ ਕਿ ਸੰਘਰਸ਼ ਦੌਰਾਨ ਕਈ ਮਾਸੂਮ ਬੱਚਿਆਂ ਨੂੰ ਆਪਣੀ ਜਾਨ ਗਵਾਂ ਦੇ ਨਾਲ ਨਾਲ ਕਈਆਂ ਨੂੰ ਹਸਪਤਾਲਾਂ 'ਚ ਆਪਣੀ ਜਾਨ ਨਾਲ ਲੜਨਾ ਪੈਂਦਾ ਹੈ। ਅਜਿਹੇ 'ਚ ਬੱਚਿਆਂ ਨੂੰ ਜ਼ਰੂਰੀ ਇਲਾਜ ਵੀ ਨਹੀਂ ਮਿਲ ਪਾਉਂਦਾ। ਇਸ ਤੋਂ ਇਲਾਵਾ ਭੁੱਖਮਰੀ ਨਾਲ ਵੀ ਹਜ਼ਾਰਾਂ ਬੱਚਿਆਂ ਦੀ ਜਾਨ ਚਲੀ ਜਾਂਦੀ ਹੈ |


ਐੱਸਸੀਆਈ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਜੰਗ ਪੀੜਤ ਦੇਸ਼ਾਂ 'ਚ ਬੱਚਿਆਂ ਦਾ ਅੱਤਵਾਦੀ ਜਥੇਬੰਦੀਆਂ 'ਚ ਸ਼ਾਮਲ ਹੋਣਾ, ਅਗ਼ਵਾ ਹੋਣਾ ਜਾਂ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਵੀ ਵੱਡੀ ਸਮੱਸਿਆ ਹੈ |ਸੰਸਥਾ ਨੇ ਜੰਗ ਨਾਲ ਸਭ ਤੋਂ ਵੱਧ ਪ੍ਭਾਵਤ ਦੇਸ਼ਾਂ ਦੀ ਵੀ ਸੂਚੀ ਜਾਰੀ ਕੀਤੀ ਹੈ | ਇਨ੍ਹਾਂ 'ਚ ਅਫ਼ਗਾਨਿਸਤਾਨ, ਕਾਂਗੋ, ਇਰਾਕ, ਮਾਲੀ, ਨਾਈਜ਼ੀਰੀਆ, ਸੋਮਾਲੀਆ, ਦੱਖਣੀ ਸੂਡਾਨ, ਸੀਰੀਆ, ਯਮਨ ਤੇ ਸੈਂਟਰਲ ਅਫ਼ਰੀਕਨ ਰਿਪਬਲਿਕਨ ਸ਼ਾਮਲ ਹਨ। ਐੱਸਸੀਆਈ ਦਾ ਕਹਿਣਾ ਹੈ ਕਿ ਪੰਜ 'ਚੋਂ ਇਕ ਬੱਚਾ ਅਸਥਿਰ ਇਲਾਕਿਆਂ 'ਚ ਰਹਿ ਰਿਹਾ ਹੈ |


ਜ਼ਿਕਰਯੋਗ ਹੈ ਕਿ ਪਿਛਲੇ ਦੋ ਦਹਾਕਿਆਂ 'ਚ ਇਹ ਸਭ ਤੋਂ ਜ਼ਿਆਦਾ ਹੈ | 2017 'ਚ ਕਰੀਬ 42 ਕਰੋੜ ਬੱਚੇ ਉਨ੍ਹਾਂ ਖੇਤਰਾਂ 'ਚ ਰਹਿ ਰਹੇ ਸਨ। ਇਹ ਦੁਨੀਆ ਭਰ ਦੇ ਬੱਚਿਆਂ ਦਾ 18 ਫ਼ੀਸਦੀ ਹੈ | 2016 ਦੇ ਮੁਕਾਬਲੇ 2017 'ਚ ਇਨ੍ਹਾਂ ਦੀ ਗਿਣਤੀ 'ਚ ਤਿੰਨ ਕਰੋੜ ਦਾ ਇਜ਼ਾਫਾ ਹੋਇਆ ਸੀ | ਐੱਸਸੀਆਈ ਮੁਤਾਬਕ ਜੰਗ 'ਚ ਜ਼ਖ਼ਮੀ ਹੋਏ ਤੇ ਮਾਰੇ ਗਏ ਬੱਚਿਆਂ ਦੀ ਗਿਣਤੀ ਤਿੰਨ ਗੁਣਾ ਵਧੀ ਹੈ। 

More News

NRI Post
..
NRI Post
..
NRI Post
..