ਅੰਤਰਰਾਸ਼ਟਰੀ ਸਰਹੱਦ ਕੋਲ ਇਕ ਪਾਕਿਸਤਾਨੀ ਘੁਸਪੈਠੀਆਂ ਢੇਰ , ਇਕ ਕਾਬੂ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ- ਕਸ਼ਮੀਰ 'ਚ ਅੰਤਰਰਾਸ਼ਟਰੀ ਸਰਹੱਦ ਤੋਂ ਦੇਸ਼ 'ਚ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ BSF ਨੇ ਨਾਕਾਮ ਕਰ ਦਿੱਤਾ। BSF ਦੇ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਇਕ ਪਾਕਿਸਤਾਨੀ ਘੁਸਪੈਠੀਆਂ ਮਾਰਿਆ ਗਿਆ ਜਦਕਿ ਇਕ ਹੋਰ ਘੁਸਪੈਠੀਏ ਨੂੰ ਗ੍ਰਿਫਤਾਰ ਕੀਤਾ ਗਿਆ । ਜਾਣਕਾਰੀ ਅਨੁਸਾਰ ਸਰਹੱਦੀ ਸੁਰੱਖਿਆ ਫੋਰਸ ਨੇ ਸਵੇਰੇ ਜੰਮੂ ਦੇ ਅਰਨੀਆ ਸੈਕਟਰ ਤੇ ਸਾਂਬਾ ਜ਼ਿਲ੍ਹੇ ਦੇ ਰਾਮਗੜ ਸੈਕਟਰ 'ਚ ਘੁਸਪੈਠ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। BSF ਦੇ ਜਵਾਨਾਂ ਨੇ ਪਾਕਿਸਤਾਨੀ ਘੁਪਾਠੀਏ ਨੂੰ ਅਰਨੀਆ ਸੈਕਟਰ 'ਚ ਸਰਹੱਦ ਬਾੜ ਵੱਲ ਆਉਂਦਾ ਦੇਖ, ਉਸ 'ਤੇ ਗੋਲੀਆਂ ਚਲਾਈਆਂ। ਜਵਾਨਾਂ ਵਲੋਂ ਪਾਕਿਸਤਾਨੀ ਘੁਸਪੈਠੀਆਂ ਨੂੰ ਰੁਕਣ ਲਈ ਕਿਹਾ ਗਿਆ ਪਰ ਉਹ ਨਹੀ ਰੁੱਕੇ। ਇਸ ਲਈ ਜਵਾਨਾਂ ਨੂੰ ਗੋਲੀਆਂ ਚਲਾਉਣੀਆਂ ਪਈਆਂ, ਜਿਸ ਕਾਰਨ ਇਕ ਦੀ ਮੌਤ ਹੋ ਗਈ ਜਦਕਿ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ।