ਪਿਆਜ਼ ਦੀਆਂ ਕੀਮਤਾਂ ਨੇ ਲੋਕ ਕੀਤੇ ਪਰੇਸ਼ਾਨ, ਜਾਣੋ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਿਆਜ਼ ਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਕੇਂਦਰ ਸਰਕਾਰ ਨੇ ਤਿੰਨ ਸੂਬਿਆਂ ਮਹਾਰਾਸ਼ਟਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਤੋਂ ਪਿਆਜ਼ ਦੀ ਖਰੀਦ ਸ਼ੁਰੂ ਕਰ ਦਿੱਤੀ ਹੈ। ਸਰਕਾਰ ਨੇ ਇਸ ਸਾਲ ਦੋ ਲੱਖ ਮੀਟਿੰਗ ਟਨ ਤੋਂ ਵੱਧ ਪਿਆਜ਼ ਖਰੀਦਣ ਦਾ ਟੀਚਾ ਰੱਖਿਆ ਹੈ ਅਤੇ ਇਸ ਦਾ ਵੱਡਾ ਹਿੱਸਾ ਨਾਸਿਕ ਤੋਂ ਹੋਵੇਗਾ।

ਅਧਿਕਾਰੀਆਂ ਨੇ ਕਿਹਾ ਕਿ ਲਗਭਗ 90 ਫੀਸਦੀ ਪਿਆਜ਼ ਮਹਾਰਾਸ਼ਟਰ ’ਚ ਥੋਕ ਬਾਜ਼ਾਰਾਂ ਅਤੇ ਕਿਸਾਨ ਉਤਪਾਦਕ ਕੰਪਨੀਆਂ ਤੋਂ ਖਰੀਦਿਆ ਜਾਏਗਾ, ਜਦ ਕਿ ਬਾਕੀ 10 ਫੀਸਦੀ ਦੀ ਖਰੀਦ ਮੱਧ ਪ੍ਰਦੇਸ਼ ਅਤੇ ਹੋਰ ਪਿਆਜ ਉਤਪਾਦਕ ਸੂਬਿਆਂ ਤੋਂ ਕੀਤੀ ਜਾਏਗੀ।600 ਮੀਟ੍ਰਿਕ ਟਨ ਪਿਆਜ਼ ਦੀ ਖਰੀਦ ਪੂਰੀ

ਅਧਿਕਾਰੀਆਂ ਨੇ ਕਿਹਾ ਕਿ ਅਸੀਂ ਹੁਣ ਤੱਕ ਦੋਵੇਂ ਥੋਕ ਬਾਜ਼ਾਰਾਂ ਤੋਂ ਪਿਛਲੇ 2 ਦਿਨਾਂ ’ਚ 1,150 ਰੁਪਏ ਪ੍ਰਤੀ ਕੁਇੰਟਲ ਦੇ ਔਸਤ ਥੋਕ ਮੁੱਲ ’ਤੇ 600 ਮੀਟ੍ਰਿਕ ਟਨ ਪਿਆਜ਼ ਦੀ ਖਰੀਦ ਕੀਤੀ ਹੈ। ਸਾਡੀ ਯੋਜਨਾ ਜੂਨ ਦੇ ਪਹਿਲੇ ਹਫਤੇ ਤੱਕ ਪਿਆਜ਼ ਖਰੀਦ ਦਾ ਟੀਚਾ ਪੂਰਾ ਕਰਨ ਦੀ ਹੈ।