ਪੰਜਾਬ ਦੇ ਲੋਕ ਹੀ ਲਿਆ ਸਕਦੇ ਨੇ ਇਨਕਲਾਬੀ ਲਹਿਰ : ਕੇਜਰੀਵਾਲ

by jaskamal

ਨਿਊਜ਼ ਡੈਸਕ : ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਆਉਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ 'ਚ ਰੋਡ ਸ਼ੋਅ ਕੀਤਾ ਗਿਆ। ਉਨ੍ਹਾਂ ਵੱਲੋਂ ਰੋਡ ਸ਼ੋਅ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ, ਦੁਰਗਿਆਣਾ ਮੰਦਿਰ, ਰਾਮ ਤੀਰਥ 'ਚ ਨਤਮਸਤਕ ਹੋਏ। ਜਲ੍ਹਿਆਵਾਲੇ ਬਾਗ 'ਚ ਸ਼ਹੀਦਾਂ ਨੂੰ ਨਮਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਲੋਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਅਰਵਿੰਦਰ ਕੇਜਰੀਵਾਲ ਨੇ ਲੋਕਾਂ ਦਾ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਵਾਸੀਆ ਨੇ ਕਮਾਲ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਹ ਇਨਕਲਾਬ ਪੰਜਾਬ ਦੇ ਲੋਕ ਹੀ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਤੁਸੀ ਝਾੜੂ ਚਲਾ ਦਿੱਤਾ। ਬਹੁਤ ਸਾਲਾ ਬਾਅਦ ਇਕ ਇਮਾਨਦਾਰ ਮੁੱਖ ਮੰਤਰੀ ਮਿਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡਾ ਕੋਈ ਵਿਧਾਇਕ ਵੀ ਕੁਝ ਹੇਰਾਫੇਰੀ ਕਰਾਂਗੇ ਅਤੇ ਉਸ ਨੂੰ ਅੰਦਰ ਕਰ ਦੇਵਾਗਾ। ਉਨ੍ਹਾਂ ਨੇ ਕਿਹਾ ਹੈ ਕਿ ਤੁਹਾਡਾ ਰੁਪਇਆ ਤੁਹਾਡੇ ਉੱਤੇ ਲਗਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸਾਰੀਆ ਗਾਰੰਟੀਆ ਪੂਰੀਆ ਕੀਤੀਆ ਜਾਣਗੀਆ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦਾ ਹਰ ਵਿਅਕਤੀ ਮੁੱਖ ਮੰਤਰੀ ਹੈ। ਉਨ੍ਹਾਂ ਨੇ ਕਿਹਾ ਹੈ ਕਿ 16 ਨੂੰ ਸਾਰੇ ਲੋਕ ਖਟਕੜ ਕਲਾ ਵਿਖੇ ਪਹੁੰਚੋ।