ਓਨਟਾਰੀਓ ਵਿਚ ਸਰਕਾਰ ਨੇ ’50 ਮਿਲੀਅਨ ਰੁੱਖਾਂ ‘ ਦਾ ਪ੍ਰੋਗਰਾਮ ਕੀਤਾ ਰੱਦ

by mediateam

ਓਨਟਾਰੀਓ, 27 ਅਪ੍ਰੈਲ (ਰਣਜੀਤ ਕੌਰ):

ਪ੍ਰੋਗਰੈਸਿਵ ਕੰਸਰਵੇਟਿਵ ਸਰਕਾਰ ਵਲੋਂ  ਇਸ ਮਹੀਨੇ ਪੇਸ਼ ਕੀਤੇ ਗਏ ਬਜਟ ਵਿਚੋਂ 50 ਮਿਲੀਅਨ ਰੁੱਖ ਲਗਾਏ ਜਾਣ ਵਾਲਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ , ਜੰਗਲਾਤ ਓਨਟਾਰੀਓ ਦੇ ਮੁੱਖ ਕਾਰਜਕਾਰੀ ਰੋਬ ਕੀਨ ਨੇ ਦਸਿਆ ਕਿ ਇਸ ਪ੍ਰੋਗਰਾਮ ਦਾ ਸਲਾਨਾ ਬਜਟ 4.7 ਮਿਲੀਅਨ ਡਾਲਰ ਸੀ ਅਤੇ ਸੂਬੇ ਦੀਆ ਲਾਗਤ  ਨੂੰ  ਘਟਾਉਣ ਲਈ ਪ੍ਰੀਮੀਅਰ ਡ ਗ ਫੋਰਡ ਵਲੋਂ ਇਸ ਪ੍ਰੋਗਰਾਮ ਨੂੰ ਖਤਮ ਕਰ ਦਿੱਤਾ ਗਿਆ।


ਮੁੱਖ ਕਾਰਜਕਾਰੀ ਰੋਬ ਕੀਨ ਨੇ ਕਿਹਾ ਕਿ ਇਹ ਪ੍ਰੋਗਰਾਮ ਇੱਕ ਕਾਰਬਨ ਜਬਤ ਪ੍ਰੋਗਰਾਮ ਦੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ ਪਰੰਤੂ ਏਨੇ ਰੁੱਖ ਲਗਾਉਣ ਨਾਲ ਹਵਾ ਅਤੇ ਪਾਣੀ ਨੂੰ ਸਾਫ ਕਰਨ ਵਿਚ ਵੀ ਬਹੁਤ ਮੱਦਦ ਮਿਲੀ। ਉਨ੍ਹਾਂ ਦਸਿਆ ਕਿ 2008 ਤੋਂ ਲੈ ਕੇ ਹੁਣ ਤਕ ਓਨਟਾਰੀਓ ਵਿਚ ਇਸ ਪ੍ਰੋਗਰਾਮ ਦੇ ਤਹਿਤ 27 ਮਿਲੀਅਨ ਰੁੱਖ ਲਗਾਏ ਜਾ ਚੁੱਕੇ ਹਨ ਅਤੇ ਜਮੀਨ ਮਾਲਕਾ ਨੂੰ 90ਫੀਸਦੀ ਰੁੱਖ ਲਗਾਉਣ ਦੇ ਖਰਚੇ ਤੋਂ ਬਚਾਇਆ ਹੈ।

ਅੱਗੇ ਗੱਲ ਕਰਦਿਆ ਉਨ੍ਹਾਂ ਨੇ ਕਿਹਾ ਕਿ ਜੰਗਲੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ 40ਫੀਸਦੀ ਜੰਗਲਾਤ ਦੀ ਜਰੂਰਤ ਹੈ ਜਦ ਕਿ  ਹਲੇ ਦੱਖਣੀ ਓਨਟਾਰੀਓ ਵਿਚ ਔਸਤ 26 ਫੀਸਦੀ ਤੇ ਕੁਝ ਖੇਤਰਾਂ ਵਿਚ ਸਿਰਫ 5 ਫੀਸਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਦੇ ਇਸ ਕਦਮ ਨਾਲ ਨੌਕਰੀਆਂ ਅਤੇ ਜੰਗਲਾਂ ਤੋਂ ਮੁਹੱਈਆ ਹੋਣ ਵਾਲੇ ਵਾਤਾਵਰਨ ਸਬੰਧੀ ਫਾਇਦੇ ਖਤਮ ਹੋ ਜਾਣਗੇ।

More News

NRI Post
..
NRI Post
..
NRI Post
..