ਓਨਟਾਰੀਓ – ਨਹੀਂ ਖੁੱਲਣਗੇ ਸਿਨੇਪਲੈਕਸ ਦੇ ਕੁੱਝ ਥਿਏਟਰਜ਼

by vikramsehajpal

ਓਨਟਾਰੀਓ (ਐਨ.ਆਰ.ਆਈ. ਮੀਡਿਆ) : ਫੋਰਡ ਸਰਕਾਰ ਵਲੋਂ ਕੋਰੋਨਾ ਸਬੰਧੀ ਲਾਈਆਂ ਗਈਆਂ ਨਵੀਆਂ ਪਾਬੰਦੀਆਂ ਤੋਂ ਬਾਅਦ ਸਿਨੇਪਲੈਕਸ ਇਨਕਾਰਪੋਰੇਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਓਨਟਾਰੀਓ ਸਥਿਤ ਆਪਣੇ ਕੁੱਝ ਮੂਵੀ ਥਿਏਟਰਜ਼ ਨਹੀਂ ਖੋਲ੍ਹੇ ਜਾਣਗੇ।

ਦੱਸ ਦਈਏ ਕਿ ਸਿਨੇਪਲੈਕਸ ਇਨਕਾਰਪੋਰੇਸ਼ਨ ਨੇ ਆਖਿਆ ਕਿ ਨਵੇਂ ਕਲਰ ਕੋਡਿਡ ਸਿਸਟਮ ਨਾਲ ਕੁੱਝ ਇਲਾਕਿਆਂ ਵਿੱਚ ਵਿੱਤੀ ਅਸਰ ਤਾਂ ਪਵੇਗਾ ਕਿਉਂਕਿ ਬਿਲਡਿੰਗ ਵਿੱਚ ਸਿਰਫ 50 ਲੋਕਾਂ ਨੂੰ ਹੀ ਦਾਖਲ ਹੋਣ ਦੀ ਇਜਾਜ਼ਤ ਹੋਵੇਗੀ।ਇਨਕਾਰਪੋਰੇਸ਼ਨ ਨੇ ਦੱਸਿਆ ਕਿ ਜਿਹੜੇ ਥਿਏਟਰ ਆਰੇਂਜ ਜ਼ੋਨ ਵਿੱਚ ਪੈਂਦੇ ਹਨ ਉਹ ਨਹੀਂ ਖੁੱਲ੍ਹਣਗੇ।

ਇਨ੍ਹਾਂ ਵਿੱਚ ਟੋਰਾਂਟੋ, ਪੀਲ ਰੀਜਨ, ਯੌਰਕ ਰੀਜਨ ਤੇ ਓਟਵਾ ਵਿੱਚ ਪੈਣ ਵਾਲੇ ਸਿਨੇਮਾ ਵੀ ਸ਼ਾਮਲ ਹਨ। ਕੰਪਨੀ ਸ਼ਨਿੱਚਰਵਾਰ ਨੂੰ ਕੌਰਨਵਾਲ, ਓਨਟਾਰੀਓ ਵਿਚਲੇ ਥਿਏਟਰ ਨੂੰ ਵੀ ਆਰਜ਼ੀ ਤੌਰ ਉੱਤੇ ਬੰਦ ਕਰਨ ਜਾ ਰਹੀ ਹੈ ਤਾਂ ਕਿ ਜ਼ੋਨ ਦੀਆਂ ਪਾਬੰਦੀਆਂ ਨਾਲ ਤਾਲਮੇਲ ਬਿਠਾਇਆ ਜਾ ਸਕੇ।