80 ਨਵੇਂ ਲਾਂਗ ਟਰਮ ਕੇਅਰ ਪ੍ਰੋਜੈਕਟਸ ਵਿੱਚ 933 ਮਿਲੀਅਨ ਡਾਲਰ ਦਾ ਨਿਵੇਸ਼ ਕਰੇਗੀ ਓਨਟਾਰੀਓ ਸਰਕਾਰ

by vikramsehajpal

ਓਨਟਾਰੀਓ (ਦੇਵ ਇੰਦਰਜੀਤ)- ਓਨਟਾਰੀਓ ਸਰਕਾਰ ਵੱਲੋਂ 80 ਨਵੇਂ ਲਾਂਗ ਟਰਮ ਕੇਅਰ ਪ੍ਰੋਜੈਕਟਸ ਵਿੱਚ 933 ਮਿਲੀਅਨ ਡਾਲਰ ਦਾ ਨਿਵੇਸ਼ ਕਰਕੇ ਨਵਾਂ ਇਤਿਹਾਸ ਰਚਿਆ ਜਾ ਰਿਹਾ ਹੈ। ਇਸ ਦੌਰਾਨ ਬਰੈਂਪਟਨ ਵਿੱਚ ਦੋ ਨਵੇਂ ਲਾਂਗ ਟਰਮ ਕੇਅਰ ਹੋਮਜ਼ ਵੀ ਕਾਇਮ ਕੀਤੇ ਜਾਣਗੇ।
ਡਾ. ਮੈਰੀਲੀ ਫੁੱਲਰਟਨ, ਲੰਬੇ ਸਮੇਂ ਦੀ ਦੇਖਭਾਲ ਦੀ ਮੰਤਰੀ ਨੇ ਕਿਹਾਇਸ ਨਾਲ ਬਰੈਂਪਟਨ ਵਿੱਚ 352 ਨਵੀਆਂ ਲਾਂਗ ਟਰਮ ਕੇਅਰ ਥਾਂਵਾਂ ਹੋ ਜਾਣਗੀਆਂ। ਇਹ ਸਰਕਾਰ ਵੱਲੋਂ ਅਗਲੇ ਦਸ ਸਾਲਾਂ ਵਿੱਚ 30,000 ਅਜਿਹੀਆਂ ਲਾਂਗ ਟਰਮ ਕੇਅਰ ਸਪੇਸਿਜ਼ ਕਾਇਮ ਕਰਨ ਦੇ ਵਾਅਦੇ ਦਾ ਹੀ ਹਿੱਸਾ ਹੋਣਗੀਆਂ। ਇਨ੍ਹਾਂ ਪ੍ਰੋਜੈਕਟਾਂ ਵਿੱਚ ਬਰੈਂਪਟਨ ਵਿੱਚ ਕਾਇਮ ਕੀਤਾ ਜਾਣ ਵਾਲਾ ਗੁਰੂ ਨਾਨਕ ਲਾਂਗ ਟਰਮ ਕੇਅਰ ਸੈਂਟਰ ਵੀ ਸ਼ਾਮਲ ਹੋਵੇਗਾ, ਜਿਸ ਵਿੱਚ 160 ਨਵੀਆਂ ਸਪੇਸਿਜ਼ ਹੋਣਗੀਆਂ। ਇਸ ਪ੍ਰੋਜੈਕਟ ਤਹਿਤ ਬਰੈਂਪਟਨ ਵਿੱਚ ਬਿਲਕੁਲ ਨਵਾਂ ਹੋਮ ਕਾਇਮ ਕੀਤਾ ਜਾਵੇਗਾ।
ਇਸ ਹੋਮ ਵਿੱਚ ਪੰਜਾਬੀ ਤੇ ਸਿੱਖ ਕਮਿਊਨਿਟੀ ਦੇ ਮੈਂਬਰਾਂ ਨੂੰ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਦੇ ਨਾਲ ਹੀ ਇੰਡਸ ਕਮਿਊਨਿਟੀ ਸਰਵਿਸਿਜ਼ ਤਹਿਤ 192 ਨਵੀਆਂ ਸਪੇਸਿਜ਼ ਤਿਆਰ ਕੀਤੀਆਂ ਜਾਣਗੀਆਂ। ਇਸ ਪ੍ਰੋਜੈਕਟ ਤਹਿਤ ਬਰੈਂਪਟਨ ਵਿੱਚ ਕੈਂਪਸ ਆਫ ਕੇਅਰ ਦੇ ਹਿੱਸੇ ਵਜੋਂ ਨਵਾਂ ਹੋਮ ਤਿਆਰ ਕੀਤਾ ਜਾਵੇਗਾ। ਇਸ ਹੋਮ ਤਹਿਤ ਸਾਊਥ ਏਸ਼ੀਅਨ ਕਮਿਊਨਿਟੀਜ਼ ਨੂੰ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ।ਇਸ ਦੇ ਨਾਲ ਹੀ ਲਾਂਗ ਟਰਮ ਕੇਅਰ ਸੈਕਟਰ ਨੂੰ ਆਧੁਨਿਕ ਰੰਗਤ ਦੇਣ ਵਿੱਚ ਵੀ ਮਦਦ ਮਿਲੇਗੀ। ਇਨ੍ਹਾਂ ਪ੍ਰੋਜੈਕਟਾਂ ਰਾਹੀਂ ਲੰਮੀਆਂ ਵੇਟ ਲਿਸਟਾਂ ਘਟਾਉਣ ਤੇ ਹਾਲਵੇਅ ਮੈਡੀਸਿਨ ਦੇ ਰੁਝਾਨ ਨੂੰ ਖਤਮ ਕਰਨ ਵਿੱਚ ਮਦਦ ਮਿਲੇਗੀ। ਪ੍ਰੋਵਿੰਸ ਪੱਧਰ ਉੱਤੇ ਇਸ ਨਿਵੇਸ਼ ਨਾਲ ਸਰਕਾਰ ਦੀਆਂ ਹੋਰ ਤਰਜੀਹਾਂ, ਜਿਨ੍ਹਾਂ ਵਿੱਚ 3 ਤੇ 4 ਬੈੱਡ ਵਾਰਡ ਰੂਮਜ਼ ਨੂੰ ਖ਼ਤਮ ਕਰਨਾ, ਕੈਂਪਸ ਆਫ ਕੇਅਰ ਤਿਆਰ ਕਰਨਾ, ਇੰਡੀਜੀਨਸ, ਫਰੈਂਚ ਭਾਸ਼ੀ ਤੇ ਹੋਰ ਕਲਚਰਲ ਕਮਿਊਨਿਟੀ ਰੈਜ਼ੀਡੈਂਟਸ ਲਈ ਨਵੀਂਆਂ ਸਪੇਸਿਜ਼ ਮੁਹੱਈਆ ਕਰਵਾਇਆ ਜਾਣਾ ਵੀ ਸ਼ਾਮਲ ਹੈ।