ਮੀਡੀਆ ਡੈਸਕ: ਬਾਲੀਵੁੱਡ ਦੇ ਸਭ ਤੋਂ ਪਾਪੂਲਰ ਸਿੰਗਰਜ਼ 'ਚੋਂ ਇਕ ਨੇਹਾ ਕੱਕੜ ਆਪਣੇ ਗਾਣਿਆਂ ਨੂੰ ਲੈ ਕੇ ਹਮੇਸ਼ਾ ਚਰਚਾ 'ਚ ਰਹਿੰਦੀ ਹੈ। ਅੱਜਕਲ੍ਹ ਨੇਹਾ ਆਪਣੇ ਖ਼ੁਸ਼ਨੁਮਾ ਅੰਦਾਜ਼ 'ਚ ਸੋਨੀ ਟੀਵੀ 'ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਇੰਡੀਅਨ ਆਈਡਲ 10 ਨੂੰ ਜੱਜ ਕਰਦੀ ਨਜ਼ਰ ਆਉਂਦੀ ਹੈ। ਇਸ ਸ਼ੋਅ 'ਚ ਗਾਣਿਆਂ ਵਿਚਕਾਰ ਕੁਝ ਹਾਸੇ-ਮਜ਼ਾਕ ਦਾ ਤੜਕਾ ਵੀ ਦੇਖਣ ਨੂੰ ਮਿਲਦਾ ਹੈ, ਪਰ ਬੀਤੇ ਦਿਨੀਂ ਸ਼ੋਅ 'ਚ ਇਸੇ ਡਾਂਸ-ਮਸਤੀ ਦੌਰਾਨ ਇਕ ਹਾਦਸਾ ਹੋ ਗਿਆ ਸੀ।
ਜੌਨ ਅਬਰਾਹਮ ਸਟਾਰਰ ਫਿਲਮ ਸਤਯਮੇਵ ਜਯਤੇ ਦੇ ਗਾਣੇ 'ਦਿਲਬਰ-ਦਿਲਬਰ' ਨੂੰ ਨੇਹਾ ਕੱਕੜ ਨੇ ਆਪਣੀ ਧਮਾਕੇਦਾਰ ਆਵਾਜ਼ ਦਿੱਤੀ ਹੈ, ਇਸ ਫਿਲਮ ਦੇ ਗਾਣੇ 'ਤੇ ਡਾਂਸ ਕਰਦਿਆਂ ਨੇਹਾ ਕੱਕੜ ਦਾ ਬੈਲੇਂਸ ਵਿਗੜ ਗਿਆ ਤੇ ਉਹ ਸਟੇਜ 'ਤੇ ਡਿੱਗ ਗਈ। ਮਾਮਲਾ ਕੁਝ ਇਹ ਹੈ ਕਿ ਬੀਤੇ ਦਿਨੀਂ ਇਕ ਕੰਟੈਸਟੈਂਟ ਦੀ ਸ਼ੋਅ 'ਚ ਪਰਫੋਰਮੈਂਸ ਤੋਂ ਬਾਅਦ ਨੇਹਾ ਕੱਕੜ ਸਟੇਜ 'ਤੇ ਪਹੁੰਚੀ। ਨੇਹਾ ਨੇ ਸ਼ੋਅ ਦੇ ਹੋਸਟ ਆਦਿਤਿਆ ਨਾਰਾਇਣ ਨੂੰ ਡਾਂਸ ਦਾ ਚੈਲੰਜ ਕਰਦਿਆਂ ਕਿਹਾ, 'ਚਲੋ ਆਦੀ ਆਜ ਤੁਮਹਾਰਾ ਔਰ ਮੇਰਾ ਡਾਂਸ ਹੋ ਜਾਏ।'
.@VishalDadlani and @iAmNehaKakkar set the stage on fire! Watch #IndianIdol #DeshKiAwaaz, this weekend at 8 PM #IndianIdol11 @The_AnuMalik pic.twitter.com/3gWt6hLbiX
— Sony TV (@SonyTV) November 8, 2019
ਇਸ ਤੋਂ ਬਾਅਦ ਦੋਵੇਂ ਨੇਹਾ ਕੱਕੜ ਦੇ ਗਾਣੇ ਦਿਲਬਰ 'ਤੇ ਸਿਜ਼ਲਿੰਗ ਮੂਵਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਨੇਹਾ ਗਾਣੇ 'ਤੇ ਬਿਹਤਰ ਡਾਂਸ ਕਰਦੀ ਨਜ਼ਰ ਆਉਂਦੀ ਹੈ, ਉੱਥੇ ਹੀ ਆਦਿਤਿਆ ਉਸ ਦੇ ਸਟੈੱਪਸ ਨੂੰ ਕੁੜੀਆਂ ਦੀਆਂ ਅਦਾਵਾਂ ਨਾਲ ਕਾਪੀ ਕਰਦੇ ਹਨ। ਅੱਗੇ ਇਕ ਸਮਾਂ ਅਜਿਹਾ ਆਉਂਦਾ ਹੈ ਜਦੋਂ ਆਦਿਤਿਆ ਨੇਹਾ ਦਾ ਹੱਥ ਫੜਦੇ ਹਨ ਤੇ ਨੇਹਾ ਘੁੰਮ ਕੇ ਉਨ੍ਹਾਂ ਕੋਲ ਆਉਂਦੀ ਹੈ। ਆਦਿਤਿਆ ਨੇਹਾ ਨੂੰ ਫੜ ਸਕਦੇ, ਪਹਿਲਾਂ ਹੀ ਉਸ ਦਾ ਬੈਲੇਂਸ ਵਿਗੜ ਜਾਂਦਾ ਹੈ ਤੇ ਉਹ ਸਟੇਜ 'ਤੇ ਡਿੱਗ ਜਾਂਦੀ ਹੈ। ਬਾਅਦ 'ਚ ਆਦਿਤਿਆ ਨਾਰਾਇਣ ਉਸ ਨੂੰ ਉਠਾਉਂਦੋ ਹੋਏ ਉਸ ਤੋਂ ਮਾਫ਼ੀ ਵੀ ਮੰਗਦੇ ਹਨ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।