‘ਆਪਰੇਸ਼ਨ ਗੰਗਾ’ : ਬੁਖਾਰੈਸਟ ਤੋਂ 198 ਭਾਰਤੀਆਂ ਨੂੰ ਲੈ ਕੇ ਚੌਥੀ ਉਡਾਣ ਭਾਰਤ ਲਈ ਰਵਾਨਾ

by jaskamal

 ਨਿਊਜ਼ ਡੈਸਕ : ਯੂਕਰੇਨ ’ਚ ਹਾਲਾਤ ਦਿਨੋਂ-ਦਿਨ ਵਿਗੜਦੇ ਜਾ ਰਹੇ ਹਨ। ਰੂਸ ਵਲੋਂ ਜੰਗ ਦੀ ਸ਼ੁਰੂਆਤ ਨਾਲ ਹੁਣ ਤਕ ਯੂਕਰੇਨ ਦਾ ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ ਹੋ ਚੁੱਕਾ ਹੈ। ਇਸ ਦਰਮਿਆਨ ਹਜ਼ਾਰਾਂ ਭਾਰਤੀ ਨਾਗਰਿਕ ਤੇ ਵਿਦਿਆਰਥੀ ਯੂਕਰੇਨ ’ਚ ਫਸੇ ਹੋਏ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ‘ਆਪਰੇਸ਼ਨ ਗੰਗਾ’ ਤਹਿਤ ਵਾਪਸ ਦੇਸ਼ ਲਿਆਉਣ ਦੀ ਮੁਹਿੰਮ ਚਲਾ ਰਹੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਰੋਮਾਨੀਆ ਦੀ ਰਾਜਧਾਨੀ ਬੁਖਾਰੈਸਟ ਤੋਂ 198 ਭਾਰਤੀ ਨਾਗਰਿਕਾਂ ਨੂੰ ਲੈ ਕੇ ਚੌਥੀ ਉਡਾਣ ਭਾਰਤ ਲਈ ਰਵਾਨਾ ਹੋ ਚੁੱਕੀ ਹੈ। ਜੈਸ਼ੰਕਰ ਨੇ ਟਵੀਟ ਕੀਤਾ, ‘‘ਆਪਰੇਸ਼ਨ ਗੰਗਾ ਜਾਰੀ ਹੈ। ਆਪਰੇਸ਼ਨ ਗੰਗਾ ਦੀ ਚੌਥੀ ਉਡਾਣ ਬੁਖਾਰੈਸਟ ਤੋਂ ਰਵਾਨਾ ਹੋ ਗਈ ਹੈ। ਭਾਰਤ ਦੇ 198 ਨਾਗਰਿਕ ਦਿੱਲੀ ਪਰਤ ਰਹੇ ਹਨ।’’