PWD ਵਿਭਾਗ ਦੀ ਕਾਰਵਾਈ; ਮੀਂਹ ‘ਚ ਸੜਕ ਬਣਾਉਣ ਵਾਲੇ ਅਫ਼ਸਰ Suspend

by jaskamal

ਨਿਊਜ਼ ਡੈਸਕ : ਹੁਸ਼ਿਆਰਪੁਰ ਵਿਖੇ ਭਾਰੀ ਬਰਸਾਤ ਦਰਮਿਆਨ ਸੜਕ ਬਣਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਵਾਇਰਲ ਵੀਡੀਓ ਹੁਸ਼ਿਆਰਪੁਰ ਦੀ ਹੈ। ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਢੱਕੋਂ 'ਚ ਮੀਂਹ ਪੈਂਦੇ 'ਚ ਹੀ ਸੜਕ ਬਣਾਈ ਜਾ ਰਹੀ ਸੀ, ਜਿਸ ਦਾ ਪਿੰਡ ਵਾਸੀ ਨੇ ਵਿਰੋਧ ਕੀਤਾ ਅਤੇ ਵੀਡੀਓ ਬਣਾ ਕੇ ਵਾਇਰਲ ਕੀਤੀ।

ਇਸ ਵੀਡੀਓ ਨੇ ਦੇਖ ਕੇ ਵਿਭਾਗ ਤੁਰੰਤ ਹਰਕਤ 'ਚ ਆ ਗਿਆ ਅਤੇ ਅਧਿਕਾਰੀਆਂ ਉਤੇ ਗਾਜ਼ ਡਿੱਗ ਪਈ ਹੈ। ਪੀਡਬਲਿਊਡੀ ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ ਚਾਰ ਅਫਸਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਵੀਡੀਓ ਵਾਇਰਲ ਹੋਣ ਉਤੇ ਵਿਭਾਗ ਨੇ ਇਹ ਕਾਰਵਾਈ ਕੀਤੀ ਹੈ।

More News

NRI Post
..
NRI Post
..
NRI Post
..