ਵਾਸ਼ਿੰਗਟਨ, 25 ਮਈ , ਰਣਜੀਤ ਕੌਰ ( NRI MEDIA )
ਰਿਊਟਰਸ ਦੁਆਰਾ ਕੀਤੇ ਗਏ ਇਕ ਓਪੀਨਿਅਨ ਪੋਲ਼ ਦੇ ਅਨੁਸਾਰ ਇਰਾਨ ਅਤੇ ਅਮਰੀਕਾ ਵਿਚ ਵਧਦੇ ਤਣਾਅ ਕਾਰਨ ਅੱਧੇ ਤੋ ਜਿਆਦਾ ਅਮਰੀਕੀ ਵਿਸ਼ਵਾਸ ਕਰਦੇ ਹਨ ਕਿ ਯੂ ਐੱਸ ਅਗਲੇ ਕੁਝ ਸਾਲਾਂ ਵਿਚ ਇਰਾਨ ਨਾਲ ਜੰਗ ਕਰੇਗਾ ,ਕੁਝ ਲੋਕ ਇਹ ਸੋਚਦੇ ਹਨ ਕਿ ਅਮਰੀਕਾ ਨੂੰ ਪਹਿਲਾ ਇਰਾਨੀ ਫੌਜ ਤੇ ਹਮਲਾ ਕਰਨਾ ਚਾਹੀਦਾ ਹੈ ਪਰ ਕੁਝ ਲੋਕਾਂ ਕਹਿੰਦੇ ਹਨ ਕਿ ਇਰਾਨੀ ਫੌਜ ਦੇ ਹਮਲੇ ਤੋ ਬਾਅਦ ਯੂ ਐੱਸ ਨੂੰ ਉਸਦਾ ਜਵਾਬ ਦੇਣਾ ਚਾਹੀਦਾ ਹੈ।
ਮਈ ਵਿਚ ਵਾਸ਼ਿੰਗਟਨ ਅਤੇ ਤਹਿਰਾਨ ਦੇ ਇਤਿਹਾਸਿਕ ਤਣਾਅ ਵਾਲੇ ਰਿਸ਼ਤੇ ਹੋਰ ਵੀ ਵਿਗੜ ਗਏ ਜਦੋਂ ਰਾਸ਼ਟਰਪਤੀ ਡੌਨਲਡ ਟ੍ਰੰਪ ਨੇ ਇਰਾਨੀ ਤੇਲ ਨਿਰਯਾਤ ਤੇ ਲਗਾਈਆ ਰੁਕਾਵਟਾਂ ਹੋਰ ਵੀ ਸਖਤ ਕਰ ਦਿੱਤੀਆ ਅਤੇ ਸਾਰੀਆ ਪਾਬੰਧੀਆਂ ਮੁੜ ਬਹਾਲ ਕਰ ਦਿੱਤੀਆ , ਪਿਛਲੇ ਸਾਲ ਉਸ ਨੇ ਤਹਿਰਾਨ ਦੇ ਨਾਲ 2015 ਦੇ ਅੰਤਰਰਾਸ਼ਟਰੀ ਨਿਊਕਲਰ ਸਮਝੌਤੇ ਤੋਂ ਵੀ ਅਮਰੀਕਾ ਨੂੰ ਪਿਛਾਂਹ ਖਿੱਚ ਲਿਆ। ਇੰਟੈਲੀਜੈਂਸ ਦੀ ਖਬਰ ਦੇ ਜਵਾਬ ਵਿੱਚ ਕਿ ਇਰਾਨ ਸ਼ਾਇਦ ਅਮਰੀਕਾ ਦੇ ਖਿਲਾਫ ਕੁਝ ਯੋਜਨਾ ਬਣਾ ਰਿਹਾ ਹੈ ਯੂ ਐੱਸ ਨੇ ਗਲਫ ਰ੍ਰਿੱਜਨ ਵਿਚ ਆਪਣੀਆਂ ਫੌਜਾਂ ਅਤੇ ਏਅਰ ਕਰਾਫਟਸ ਭੇਜੇ ਪਰ ਇਰਾਨ ਨੇ ਇਸ ਦਾਅਵੇ ਨੂੰ ਮੰਨਣ ਤੋ ਇਨਕਾਰ ਕਰ ਦਿੱਤਾ।
ਓਪੀਨਿਅਨ ਪੌਲ ਅਨੁਸਾਰ 31% ਲੋਕ ਟ੍ਰੰਪ ਦੀ ਇਸ ਯੋਜਨਾ ਨਾਲ ਸਹਿਮਤ ਹਨ ਅਤੇ 39% ਲੋਕ ਉਸਦੇ ਇਸ ਪ੍ਰਸ਼ਾਸਨ ਦੇ ਖਿਲਾਫ ਹਨ , ਪਿਛਲੇ ਜੁਲਾਈ ਵਿਚ ਕੀਤੇ ਗਏ ਇਹੀ ਪੌਲ ਨਾਲੋ ਇਸ ਵਾਰੀ 6% ਪੁਆਇੰਟ ਜਿਆਦਾ 53% ਲੋਕ ਮੰਨਦੇ ਹਨ ਕਿ ਇਰਾਨ ਯੂ ਐੱਸ ਲਈ ਖਤਰਾ ਹੈ, 58% ਲੋਕ ਮੰਨਦੇ ਹਨ ਕਿ ਉੱਤਰੀ ਕੋਰੀਆ ਅਤੇ 51% ਲੋਕ ਰੂਸ ਨੂੰ ਅਮਰੀਕਾ ਲਈ ਖਤਰਾ ਮੰਨਦੇ ਹਨ ,ਇਹਨਾ ਦੇ ਬਾਵਜੂਦ 60% ਅਮਰੀਕੀ ਮੰਨਦੇ ਹਨ ਕਿ ਅਮਰੀਕਾ ਨੂੰ ਪਹਿਲਾ ਇਰਾਨ ਤੇ ਹਮਲਾ ਨਹੀ ਕਰਨਾ ਚਾਹੀਦਾ ਅਤੇ ਸਿਰਫ 12% ਲੋਕਾਂ ਨੂੰ ਲਗਦਾ ਹੈ ਕਿ ਅਮਰੀਕਾ ਨੂੰ ਹਮਲਾ ਕਰਨ ਦੀ ਗਵਾਹੀ ਦੇ ਰਿਹਾ ਹੈ।
ਹਾਲਾਂਕਿ ਦੋਨੋ ਦੇਸ਼ਾ ਨੇ ਕਿਹਾ ਹੈ ਕਿ ਉਹ ਜੰਗ ਨਹੀਂ ਚਾਹੁੰਦੇ ਹਨ , ਗਲਫ ਸਹਯੋਗੀਆਂ ਅਤੇ ਯੂ ਐੱਸ ਸਰਕਾਰੀ ਅਧਿਕਾਰੀਆ ਨੇ ਕਿਹਾ ਕਿ ਪਿਛਲੇ ਹਫ਼ਤੇ ਗਲਫ ਵਿਚ ਸ਼ਿੱਪਿੰਗ ਅਤੇ ਪਾਈਪ ਲਾਈਨਾਂ ਵਿਚ ਹੋਏ ਹਨ ਹਮਲਿਆਂ ਵਿਚ ਇਰਾਨ ਦੇ ਅੰਤਕੀ ਗਰੁੱਪ ਦਾ ਹੱਥ ਸੀ , ਟ੍ਰੰਪ ਨੇ ਕਿਹਾ ਕਿ ਉਹ ਇਸਲਾਮਿਕ ਰਿਪਬਲਿਕ ਦੇ ਨੇਤਾਵਾਂ ਨਾਲ ਗਲਬਾਤ ਕਰਨਾ ਪਸੰਦ ਕਰੇਗਾ , ਇਰਾਨੀ ਰਾਸ਼ਟਰਪਤੀ ਹਸਨ ਰੂਹਾਨੀ ਨੇ ਗੱਲਬਾਤ ਕਰਨ ਤੋ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਇਰਾਨ ਦੇ ਖਿਲਾਫ ਆਰਥਿਕ ਜੰਗ ਕੀਤੀ ਜਾ ਰਹੀ ਹੈ , ਰਿਊਟਰਸ ਨੇ ਪੂਰੇ ਅਮਰੀਕਾ ਵਿਚ ਅੰਗਰੇਜੀ ਵਿਚ ਇਹ ਆਨਲਾਈਨ ਪੋਲ਼ ਕਰਵਾਇਆ ਜਿਸ ਵਿਚ ਲਗਭਗ 1077 ਲੋਕਾਂ ਦੇ ਜਵਾਬ ਇਕਠੇ ਕੀਤੇ ਗਏ।



