ਵਿਧਾਇਕ ਦਿਨੇਸ਼ ਚੱਢਾ ਦੇ ਕਾਰਵਾਈ ਕਰਨ ਤੋਂ ਬਾਅਦ 108 ਐਂਬੂਲੈਂਸਾਂ ਦੀ ਜਾਂਚ ਦੇ ਹੁਕਮ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਪਨਗਰ ਦੇ ਵਿਧਾਇਕ ਦਿਨੇਸ਼ ਚੱਢਾ ਦੀ ਕਾਰਵਾਈ ਉਪਰੰਤ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐੱਮ. ਡੀ. ਭੁਪਿੰਦਰ ਸਿੰਘ ਨੇ 108 ਈ.ਆਰ.ਐੱਸ. ਐਂਬੂਲੈਂਸ ਵ੍ਹੀਕਲਾਂ ਦੀ ਜਾਂਚ ਦਾ ਹੁਕਮ ਜਾਰੀ ਕਰ ਦਿੱਤਾ।ਜ਼ਿਕਰਯੋਗ ਹੈ ਕਿ ਵਿਧਾਇਕ ਦਿਨੇਸ਼ ਚੱਢਾ ਨੇ ਜ਼ਿਲਾ ਰੂਪਨਗਰ ਦੇ ਸਰਕਾਰੀ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਕੀਤਾ, ਜਿੱਥੇ ਗੰਭੀਰ ਮਰੀਜ਼ਾਂ ਨੂੰ 108 ਐਂਬੂਲੈਂਸ ਸੇਵਾਵਾਂ ਪ੍ਰਦਾਨ ਕਰਨ ਵਿਚ ਨਿੱਜੀ ਕੰਪਨੀ ਮੈਸਰਜ ਜੀਕਿਟਜਾ ਹੈਲਥ ਕੇਅਰ ਲਿਮਟਿਡ ਦੇ ਪੱਧਰ ’ਤੇ ਵੱਡੀ ਅਣਗਹਿਲੀ ਪਾਈ ਗਈ।

ਚੱਢਾ ਨੇ ਇਸ ਸਬੰਧੀ ਸੂਬਾ ਪੱਧਰੀ ਕਾਰਵਾਈ ਲਈ ਸਿਹਤ ਵਿਭਾਗ ਨੂੰ ਲਿਖਿਆ ਸੀ। ਜਿਸ ਉਪਰੰਤ ਸਿਹਤ ਵਿਭਾਗ ਹਰਕਤ ਆ ਗਿਆ ਅਤੇ ਸੂਬੇ ਭਰ ਵਿਚ ਐਂਬੂਲੈਂਸਾਂ ਦੇ ਨਿਰੀਖਣ ਲਈ ਕਮੇਟੀਆਂ ਗਠਿਤ ਕਰਨ ਦੇ ਹੁਕਮ ਜਾਰੀ ਕੀਤੇ ਗਏ। ਚੱਢਾ ਨੇ ਕਿਹਾ ਕਿ ਕਈ ਐਂਬੂਲੈਂਸ ਵ੍ਹੀਕਲ ਬਿਨਾਂ ਆਸੀਜਨ ਪਾਈਪਸ ਦੇ ਹੀ ਚਲਾਏ ਜਾ ਰਹੇ ਮਿਲੇ, ਜੋ ਕਿ ਗੰਭੀਰ ਲਾਪ੍ਰਵਾਹੀ ਹੈ।

More News

NRI Post
..
NRI Post
..
NRI Post
..