ਇੰਡਸਟਰੀਅਲ ਕੁਨੈਕਸ਼ਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਬੰਦ ਰੱਖਣ ਦੇ ਹੁਕਮ ਜਾਰੀ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ 'ਚ ਕੋਲੇ ਦੀ ਘਾਟ ਹੋਣ ਕਰਕੇ ਅਤੇ ਤਕਨੀਕੀ ਖਰਾਬੀ ਹੋਣ ਕਰਕੇ ਬੰਦ ਪਏ ਯੂਨਿਟਾਂ ਕਰਕੇ ਪੰਜਾਬ ਨੂੰ ਬਿਜਲੀ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਿਜਲੀ ਦੇ ਲੰਬੇ ਕੱਟ ਲੱਗਣ ਕਾਰਨ ਪੰਜਾਬ ਦੇ ਲੋਕ ਪਰੇਸ਼ਾਨ ਹੋ ਰਹੇ ਹਨ। ਪੰਜਾਬ ਵਿੱਚ ਸਾਰੇ ਇੰਡਸਟਰੀਅਲ ਕੁਨੈਕਸ਼ਨ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

ਨਾਰਦਰਨ ਲੋਡ ਡਿਸਪੈਚ ਸੈਂਟਰ ਅਨੁਸਾਰ ਪੰਜਾਬ ’ਚ 2000 ਮੈਗਾਵਾਟ ਦੀ ਸ਼ਾਰਟੇਜ ਰਹੀ। ਡਿਸਪੈਚ ਸੈਂਟਰ ਅਨੁਸਾਰ ਪੰਜਾਬ ਬਿਜਲੀ ਬੋਰਡ ਕੋਲ 8500 ਮੈਗਾਵਾਟ ਬਿਜਲੀ ਮੁਹੱਈਆ ਰਹੀ, ਜਿਸ ’ਚ 3672 ਮੈਗਾਵਾਟ ਬਿਜਲੀ ਬਾਹਰ ਤੋਂ ਲਈ ਗਈ, ਜਦੋਂ ਕਿ ਪੰਜਾਬ ’ਚ 4805 ਮੈਗਾਵਾਟ ਦਾ ਉਤਪਾਦਨ ਹੋਇਆ।

More News

NRI Post
..
NRI Post
..
NRI Post
..