ਪੰਜਾਬ ਬਜਟ 2021-22 ਵਿਚ ਤਜਵੀਜ਼ਾਂ ਦੇ ਹੋਰ ਅਹਿਮ ਐਲਾਨ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ)-ਪੰਜਾਬ ਵਿਧਾਨ ਸਭਾ ਦੇ ਸੈਸ਼ਨ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਕਾਰਜਕਾਲ ਦਾ ਆਪਣਾ ਅਖ਼ਰੀ 5ਵਾਂ ਬਜਟ ਪੇਸ਼ ਕਿੱਤਾ ਗਿਆ। ਕੈਪਟਨ ਸਰਕਾਰ ਦੇ 2021-22 ਦੇ ਨਵੇਂ ਬਜਟ ’ਚ ਜਿਥੇ ਅਹਿਮ ਵੱਖ-ਵੱਖ ਵਰਗਾਂ ਰਿਆਇਤਾਂ ਓਥੇ ਹੀ ਕਈ ਸਕੀਮਾਂ ਤਹਿਤ ਰਾਸ਼ੀ ਦੇ ਗੱਫੇ ਦਿੱਤੇ ਗਏ ਹਨ।

ਬਜਟ ਤਜਵੀਜ਼ਾਂ ਦੇ ਹੋਰ ਅਹਿਮ ਐਲਾਨਾਂ ਵਿਚ ਲੜਕੀਆਂ ਦੇ ਵਿਆਹ ਸਮੇਂ ਅਸ਼ੀਰਵਾਦ ਸਕੀਮ ਤਹਿਤ ਦਿਤੀ ਜਾਂਦੀ 21?,000 ਰੁਪਏ ਦੀ ਰਾਸ਼ੀ ਵਧਾ ਕੇ 51,000 ਰੁਪਏ ਕਰਨ, ਬੁਢਾਪਾ ਪੈਨਸ਼ਨ 750 ਤੋਂ ਵਧਾ ਕੇ 1,500 ਰੁਪਏ ਕਰਨ, ਮੁਲਾਜ਼ਮਾਂ ਲਈ ਪੇਅ-ਕਮਿਸ਼ਨ ਲਾਗੂ ਕਰਨ ਤੇ ਬਕਾਇਆਂ ਦੀ ਅਦਾਇਗੀ, ਸੁਤੰਤਰਤਾ ਸੰਗਰਾਮੀਆਂ ਦੀ ਪੈਨਸ਼ਨ ਵਧਾ ਕੇ 7,500 ਰੁਪਏ ਤੋਂ 9,400 ਰੁਪਏ ਕੀਤੇ ਜਾਣ, ਭੂਮੀ ਹੀਣ ਮਜ਼ਦੂਰਾਂ ਦੀ ਕਰਜ਼ਾ ਮਾਫ਼ੀ, ਬਜ਼ੁਰਗ ਲਿਖਾਰੀਆਂ ਦੀ ਪੈਨਸ਼ਨ 5 ਹਜ਼ਾਰ ਰੁਪਏ ਤੋਂ ਵਧਾ ਕੇ 15,000 ਰੁਪਏ ਕਰਨ, ਸਾਹਿਤ ਰਤਨ ਐਵਾਰਡ ਦੀ ਰਾਸ਼ੀ 10 ਲੱਖ ਤੋਂ 20 ਲੱਖ ਅਤੇ ਸ਼੍ਰੋਮਣੀ ਪੁਰਸਕਾਰ ਦੀ ਰਾਸ਼ੀ 5 ਤੋਂ ਵਧਾ ਕੇ 10 ਹਜ਼ਾਰ ਰੁਪਏ ਕਰਨ ਦੇ ਐਲਾਨ ਸ਼ਾਮਲ ਹਨ। ਇਸ ਦੇ ਇਲਾਵਾ ਨਵਾਂਸ਼ਹਿਰ ’ਚ ਪੁਲਸ ਲਾਈਨ ਲਈ ਦੀ ਜ਼ਮੀਨ ਲਈ 13 ਕਰੋੜ ਰੁਪਏ ਰੱਖੇ ਗਏ ਹਨ। ਬਠਿੰਡਾ ’ਚ 250 ਕਰੋੜ ਦੀ ਲਾਗਤ ਨਾਲ ਵੂਮੈਨ ਸੈੱਲ ਬਣਾਈ ਜਾਵੇਗੀ। ਬਾਰਡਰ ਏਰੀਆ ’ਚ ਪਾਣੀ ਦੀਆਂ ਸਕੀਮਾਂ ਲਈ 719 ਕਰੋੜ ਰੁਪਏ ਰੱਖੇ ਗਏ ਹਨ।

ਕੰਢੀ ਇਲਾਕਿਆਂ ਲਈ 100 ਕਰੋੜ ਰੁਪਏ ਰੱਖੇ ਗਏ ਹਨ। ਮਨਰੇਗਾ ਲਈ 400 ਕਰੋੜ ਰੱਖੇ ਗਏ। ਇਸ ਦੇ ਇਲਾਵਾ ਦਸੰਬਰ 2021 ਤੱਕ ਸਾਰੇ ਸ਼ਹਿਰਾਂ ’ਚ ਐੱਲ.ਈ.ਡੀ. ਲਾਈਟਾਂ ਲਗਾਉਣ ਦਾ ਵੀ ਵਿੱਤ ਮੰਤਰੀ ਵੱਲੋਂ ਐਲਾਨ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਮੈਰਿਟ ਵਿਚ ਆਉਣ ਵਾਲੇ ਬੱਚਿਆਂ ਨੂੰ ਫੀਸ ਵਿਚ ਛੋਟ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਆਪਣੀ ਰਾਸ਼ਨ ਕਾਰਡ ਯੋਜਨਾ ਸ਼ੁਰੂ ਕੀਤੀ ਹੈ। ਇਸ ਤਹਿਤ 5 ਕਿਲੋ ਆਟਾ ਮਿਲੇਗਾ। ਮਨਰੇਗਾ ਲਈ 400 ਕਰੋਡ ਰੁਪਏ ਰੱਖੇ ਹਨ।