ਓਟਾਵਾ – ਵਿਦਿਆਰਥੀਆਂ ਨੂੰ ਮਹਿੰਗੀ ਪਈ ਪਾਰਟੀ ਹਰ ਇਕ ਨੂੰ ਲਗਾ 1000 $ ਜੁਰਮਾਨਾ

by vikramsehajpal

ਓਟਾਵਾ (ਐਨ.ਆਰ.ਆਈ.ਮੀਡਿਆ) : ਵੀਕੈਂਡ ਤੇ ਚੈਲਸੀ ਵਿੱਚ ਏਅਰਬੀਐਨਬੀ ਦੇ ਘਰ ਵਿੱਚ ਪਾਰਟੀ ਕਰਨ ਵਾਲੇ 83 ਵਿਦਿਆਰਥੀਆਂ ਨੂੰ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਤੇ ਹੁਣ ਹਰੇਕ ਵਿਦਿਆਰਥੀ ਨੂੰ 1000 ਡਾਲਰ ਦਾ ਜੁਰਮਾਨਾ ਲਾਇਆ ਗਿਆI ਇਹ ਜਾਣਕਾਰੀ ਕਿਊਬਿਕ ਦੇ ਊਟਾਉਏ ਰੀਜਨ ਦੀ ਪੁਲਿਸ ਵੱਲੋਂ ਦਿੱਤੀ ਗਈI

ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਐਤਵਾਰ ਦਾ ਹੈI ਪੁਲਿਸ ਵੱਲੋਂ ਫਰੈਂਚ ਵਿੱਚ ਕੀਤੇ ਟਵੀਟ ਵਿੱਚ ਲਿਖਿਆ ਸੀ ਕਿ ਇਸ ਮਾਮਲੇ ਦੀ ਜਾਂਚ ਅਜੇ ਵੀ ਚੱਲ ਰਹੀ ਹੈI ਐਮ ਆਰ ਸੀ ਡੈਸ ਕੌਲਿਨਜ਼ ਪੁਲਿਸ ਸਾਰਜੈਂਟ ਮਾਰਟਿਨ ਫੋਰਨਲ ਨੇ ਕਿਹਾ ਕਿ ਰੌਲਾ ਪੈਣ ਉੱਤੇ ਗੁਆਂਢੀਆਂ ਨੇ ਰਾਤੀਂ 2:00 ਵਜੇ ਪੁਲਿਸ ਨੂੰ ਫੋਨ ਕਰਕੇ ਸੱਦਿਆI

ਜਦੋਂ ਪੁਲਿਸ ਮੌਕੇ ਉੱਤੇ ਪਹੁੰਚੀ ਤਾਂ ਸਾਰੇ 83 ਵਿਦਿਆਰਥੀ ਉਸ ਸਮੇਂ ਵੀ ਘਰ ਵਿੱਚ ਹੀ ਮੌਜੂਦ ਸਨI ਅੱਗੇ ਉਨ੍ਹਾਂ ਦੱਸਿਆ ਕਿ ਪਾਰਟੀ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਹਰ ਕੋਈ ਵਿਦੇਸ਼ੀ ਨਾਗਰਿਕ ਸੀ ਤੇ ਕੈਨੇਡਾ ਵਿੱਚ ਪੋਸਟ ਸੈਕੰਡਰੀ ਸਿੱਖਿਆ ਹਾਸਲ ਕਰਨ ਆਇਆ ਹੋਇਆ ਸੀ I

More News

NRI Post
..
NRI Post
..
NRI Post
..