ਰੰਜਿਸ਼ ਕਾਰਨ ਪਤੀ ਦੇ ਸਾਹਮਣੇ ਤੇਜ਼ਧਾਰ ਕੁਹਾੜੀ ਮਾਰ ਕੇ ਪਤਨੀ ਦਾ ਬੇਰਹਿਮੀ ਨਾਲ ਕਤਲ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੋਗਾ ਜ਼ਿਲ੍ਹੇ ਦੇ ਪਿੰਡ ਬੁੱਘੀਪੁਰਾ ਨਿਵਾਸੀ ਸਰਬਜੀਤ ਕੌਰ ਜੋ ਦੋ ਬੱਚਿਆਂ ਦੀ ਮਾਂ ਸੀ, ਦਾ ਰੰਜਿਸ਼ ਕਾਰਨ ਤੇਜ਼ਧਾਰ ਕੁਹਾੜੀ ਮਾਰ ਕੇ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੇ ਪਤੀ ਕੰਵਲਜੀਤ ਸਿੰਘ ਨੇ ਕਿਹਾ ਕਿ ਜਦੋਂ ਮੇਰੀ ਪਤਨੀ ਸਰਬਜੀਤ ਕੌਰ ਅਤੇ ਜਸਵਿੰਦਰ ਕੌਰ ਦੋਨੋਂ ਸਾਬਕਾ ਸਰਪੰਚ ਬਲਦੇਵ ਸਿੰਘ ਦੇ ਖੇਤਾਂ ਨੂੰ ਜਾਂਦੇ ਕੱਚੇ ਰਸਤੇ ’ਤੇ ਰੇਹੜੀ ਉਪਰ ਪੱਠੇ ਲੈਣ ਲਈ ਜਾ ਰਹੀਆਂ ਸਨ ਤਾਂ ਮੈਂ ਸਾਈਕਲ ’ਤੇ ਉਨ੍ਹਾਂ ਮਗਰ ਜਾ ਰਿਹਾ ਸੀ ਅਤੇ ਇਸ ਦੌਰਾਨ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਨਿਵਾਸੀ ਬੁੱਗੀਪੁਰਾ ਸਕੂਟਰ ’ਤੇ ਆਇਆ ਅਤੇ ਉਸਨੇ ਮੇਰੇ ਵੇਖਦਿਆਂ ਹੀ ਮੇਰੀ ਪਤਨੀ ਸਰਬਜੀਤ ਕੌਰ ’ਤੇ ਤੇਜ਼ਧਾਰ ਕੁਹਾੜੀ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਉਹ ਕਣਕ ਦੇ ਖੇਤ ਵਿਚ ਡਿੱਗ ਪਈ, ਜਦੋਂ ਅਸੀਂ ਰੌਲਾ ਪਾਇਆ ਤਾਂ ਉਹ ਆਪਣੇ ਸਕੂਟਰ ’ਤੇ ਉਥੋਂ ਫਰਾਰ ਹੋ ਗਿਆ।

ਉਸਨੇ ਕਿਹਾ ਕਿ ਕਥਿਤ ਦੋਸ਼ੀ ਗੁਰਪ੍ਰੀਤ ਸਿੰਘ ਮੇਰੀ ਪਤਨੀ ਸਰਬਜੀਤ ਕੌਰ ’ਤੇ ਮਾੜੀ ਨਜ਼ਰ ਰੱਖਦਾ ਸੀ ਅਤੇ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਅਤੇ ਉਸਨੇ ਪਹਿਲਾਂ ਵੀ ਪੰਚਾਇਤੀ ਤੌਰ ’ਤੇ ਮੁਆਫੀ ਮੰਗੀ ਹੈ ਅਤੇ ਮੈਂ ਅੱਗੇ ਤੋਂ ਤੰਗ ਪ੍ਰੇਸ਼ਾਨ ਨਹੀਂ ਕਰਾਂਗਾ, ਜਿਸ ਕਾਰਨ ਉਹ ਸਾਡੇ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ ਅਤੇ ਇਸੇ ਰੰਜਿਸ਼ ਕਾਰਨ ਹੀ ਉਸਨੇ ਮੇਰੀ ਪਤਨੀ ਸਰਬਜੀਤ ਕੌਰ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

More News

NRI Post
..
NRI Post
..
NRI Post
..