45 ਲੱਖ ਤੋਂ ਪਾਰ ਪਹੁੰਚੀ ਯੂਕਰੇਨ ਤੋਂ ਬੇਘਰ ਹੋਏ ਲੋਕਾਂ ਦੀ ਗਿਣਤੀ : ਸੰਯੁਕਤ ਰਾਸ਼ਟਰ

by jaskamal

ਨਿਊਜ਼ ਡੈਸਕ : ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਕਿਹਾ ਕਿ ਰੂਸੀ ਹਮਲੇ ਤੋਂ ਬਾਅਦ ਤੋਂ ਯੂਕਰੇੇਨ ਛੱਡ ਕੇ ਜਾਣ ਵਾਲਿਆਂ ਦੀ ਗਿਣਤੀ 45 ਲੱਖ ਹੋ ਗਈ ਹੈ। ਸ਼ਰਨਾਰਥੀਆਂ ਲਈ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ (UNHCR) ਵੱਲੋਂ ਐਤਵਾਰ ਨੂੰ ਆਪਣੇ ਪੋਰਟਲ 'ਤੇ ਅਪਡੇਟ ਕੀਤੀ ਗਈ ਜਾਣਕਾਰੀ ਮੁਤਾਬਕ 24 ਫਰਵਰੀ ਤੋਂ ਹੁਣ ਤੱਕ 45.04 ਲੱਖ ਲੋਕ ਯੂਕ੍ਰੇਨ ਛੱਡ ਚੁੱਕੇ ਹਨ।

ਜਾਣਕਾਰੀ ਮੁਤਾਬਕ ਕਰੀਬ 26 ਲੱਖ ਲੋਕ ਪੋਲੈਂਡ ਗਏ ਅਤੇ 6,86,000 ਤੋਂ ਜ਼ਿਆਦਾ ਰੋਮਾਨੀਆ ਗਏ ਹਨ। ਹਾਲਾਂਕਿ, ਯੂ.ਐੱਨ.ਐੱਚ.ਸੀ.ਆਰ. ਨੇ ਰੇਖਾਂਕਿਤ ਕੀਤਾ ਕਿ ਯੂਰਪੀਅਨ ਯੂਨੀਅਨ ਦੇ ਅਜਿਹੇ ਬਹੁਤ ਘੱਟ ਦੇਸ਼ ਹਨ ਜੋ ਸਰਹੱਦ ਨੂੰ ਕੰਟਰੋਲ ਕਰਦੇ ਹਨ ਅਤੇ ਅਜਿਹਾ ਮੰਨਿਆ ਜਾਂਦਾ ਹੈ ਕਿ ਵੱਡੀ ਗਿਣਤੀ 'ਚ ਲੋਕ ਰਸਤੇ 'ਚ ਸਭ ਤੋਂ ਪਹਿਲਾਂ ਪੈਣ ਵਾਲੇ ਦੇਸ਼ਾਂ 'ਚ ਗਏ।

More News

NRI Post
..
NRI Post
..
NRI Post
..