ਤੋੜੇ ਜਾਣ ਤੋਂ ਬਾਅਦ ਰਾਤੋ ਰਾਤ,ਬਣਿਆ ਨਵਾਂ ਹਨੂੰਮਾਨ ਮੰਦਰ

by vikramsehajpal

ਦਿੱਲੀ,(ਦੇਵ ਇੰਦਰਜੀਤ) :ਉੱਤਰ ਦਿੱਲੀ ਨਗਰ ਨਿਗਮ ਦੇ ਮਹਾਪੌਰ ਨੇ ਸ਼ੁੱਕਰਵਾਰ ਨੂੰ ਦਾਅਵਾ ਕੀਤਾ ਕਿ ਢਾਂਚਾ 'ਹਨੂੰਮਾਨ ਭਗਤਾਂ' ਨੇ ਤਿਆਰ ਕੀਤਾ ਹੈ। ਚਾਂਦਨੀ ਚੌਕ ਦੇ ਸੁੰਦਰੀਕਰਨ ਦੀ ਯੋਜਨਾ ਦੇ ਅਧੀਨ ਇੱਥੋਂ ਦੇ ਪੁਰਾਣੇ ਹਨੂੰਮਾਨ ਮੰਦਰ ਨੂੰ ਸੁੱਟਣ ਨੂੰ ਲੈ ਕੇ ਭਾਜਪਾ ਅਤੇ 'ਆਪ' ਦੀਆਂ ਦਿੱਲੀ ਇਕਾਈਆਂ ਵਿਚਾਲੇ ਜਨਵਰੀ ਦੀ ਸ਼ੁਰੂਆਤ 'ਚ ਵਿਵਾਦ ਹੋ ਗਿਆ ਸੀ।ਪੁਰਾਣੀ ਦਿੱਲੀ ਦੇ ਚਾਂਦਨੀ ਚੌਕ ਇਲਾਕੇ 'ਚ ਪ੍ਰਸ਼ਾਸਨ ਵਲੋਂ ਇਕ ਮੰਦਰ ਸੁੱਟੇ ਜਾਣ ਦੀ ਘਟਨਾ ਦੇ ਕਰੀਬ ਡੇਢ ਮਹੀਨੇ ਬਾਅਦ ਉਸੇ ਸਥਾਨ 'ਤੇ ਰਾਤੋ-ਰਾਤ ਇਕ ਅਸਥਾਈ ਢਾਂਚਾ ਖੜ੍ਹਾ ਕੀਤਾ ਗਿਆ ਹੈ। ਉੱਤਰ ਦਿੱਲੀ ਨਗਰ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਉਦੋਂ ਕਿਹਾ ਸੀ ਕਿ ਕਬਜ਼ਾ ਹਟਾਉਣ ਦੇ ਅਦਾਲਤ ਦੇ ਆਦੇਸ਼ 'ਤੇ ਮੰਦਰ ਸੁੱਟਿਆ ਗਿਆ।