ਇਲਾਜ਼ ਨਾ ਕਰਨ ਕਾਰਨ ਹੋਈ 6 ਸਾਲਾਂ ਬੱਚੀ ਦੀ ਦਰਦਨਾਕ ਮੌਤ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਮ੍ਰਿਤਸਰ ਤੋਂ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਤਰਨਤਾਰਨ ਦੇ ਪੱਟੀ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਆਪਣੀ 6 ਸਾਲਾਂ ਬੱਚੀ ਨੂੰ ਇਲਾਜ਼ ਲਈ ਹਸਪਤਾਲ ਦਾਖ਼ਲ ਕਰਵਾਇਆ ਸੀ। ਜਿੱਥੇ ਇਲਾਜ਼ ਦੌਰਾਨ ਡਾਕਟਰਾਂ ਵੱਲੋ ਉਸ ਦਾ ਧਿਆਨ ਨਾ ਕਰਨ ਕਰਕੇ ਮੌਤ ਹੋਣ ਦੇ ਦੋਸ਼ ਲਗ ਰਹੇ ਹਨ । ਮ੍ਰਿਤਕ ਕੁੜੀ ਦੇ ਪਰਿਵਾਰਿਕ ਮੈਬਰਾਂ ਨੇ ਕਿਹਾ ਕਿ 6 ਸਾਲਾਂ ਕੁੜੀ ਨੂੰ ਇਲਾਜ਼ ਲਈ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਉੱਥੇ ਡਾਕਟਰਾਂ ਵਲੋਂ ਇਲਾਜ਼ ਨਾ ਕਰਨ ਕਰਕੇ ਬੱਚੀ ਦੀ ਦਰਦਨਾਕ ਮੌਤ ਹੋ ਗਈ। ਪਰਿਵਾਰਿਕ ਮੈਬਰਾਂ ਨੇ ਦੋਸ਼ ਲਗਾਏ ਕਿ ਸਾਡੀ ਕੁੜੀ ਤੜਫਦੀ ਰਹੀ ਪਰ ਡਾਕਟਰ ਇਲਾਜ਼ ਕਰਨ ਦੀ ਬਜਾਏ ਜਨਮ ਦਿਨ ਮਨਾਉਂਦੇ ਰਹੇ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਮਾਮਲਾ ਦਰਜ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।