PAK ਫੌਜ ਤਾਲਿਬਾਨ ਦੀ ਰਣਨੀਤਿਕ ਗੁਰੂ :ਅਫ਼ਗਾਨ ਉਪਰਾਸ਼ਟਰਪਤੀ ਅਮਰੁਲਹਾ ਸਾਲੇਹ

by vikramsehajpal

ਕਾਬੁਲ (ਦੇਵ ਇੰਦਰਜੀਤ) : ਅਫ਼ਗਾਨਿਸਤਾਨ ’ਚ ਵੱਧਦੀ ਤਾਲਿਬਾਨੀ ਹਿੰਸਾ ਨੂੰ ਲੈ ਕੇ ਅਸ਼ਰਫ਼ ਗਨੀ ਸਰਕਾਰ ਅਤੇ ਪਾਕਿਸਤਾਨ ’ਚ ਤਣਾਅ ਵੱਧਦਾ ਜਾ ਰਿਹਾ ਹੈ। ਅਫ਼ਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁਲਹਾ ਸਾਲੇਹ ਨੇ ਤਾਲਿਬਾਨ ਦਾ ਸਮਰਥਨ ਕਰਨ ਲਈ ਪਾਕਿਸਤਾਨ ਨੂੰ ਫ਼ਿਰ ਲੰਮੇ ਹੱਥੀਂ ਲਿਆ ਹੈ।ਸਾਲੇਹ ਨੇ ਪਾਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ਼ ’ਤੇ ਵੀ ਨਿਸ਼ਾਨਾ ਸਾਧਿਆ। ਸਾਲੇਹ ਨੇ ਪਾਕਿਸਤਾਨ ਨੂੰ ਸ਼ਰਮਿੰਦਾ ਕਰਦੇ ਹੋਏ ਟਵੀਟ ਕੀਤਾ, ਪ੍ਰੋਪੋਗੇਂਡਾ ਸਟੰਟ ਨਾਲ ਹਕੀਕਤ ਨਹੀਂ ਬਦਲੇਗੀ ਅਤੇ ਮੇਰੇ ਦੇਸ਼ ’ਚ ਪਾਕਿਸਤਾਨ ਦੀ ਛਵੀ ਨਹੀਂ ਸੁਧਰੇਗੀ। ਹਕੀਕਤ ਇਹ ਹੈ ਕਿ ਪਾਕਿ ਫੌਜ ਮੇਰੇ ਦੇਸ਼ ’ਚ ਚੱਲ ਰਹੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਰੱਚਣ ਅਤੇ ਤਾਲਿਬਾਨ ਦੀ ਮਦਦ ਹਥਿਆਰ)= ਮੁਹੱਈਆ ਕਰਵਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਅੱਤਵਾਦੀ ਹਮਲਿਆਂ ਦੇ ਪਿੱਛੇ ਪਾਕਿਸਤਾਨੀ ਫੌਜ ਦਾ ਹੱਥ ਹੈ।

ਪਾਕਿਸਤਾਨੀ ਫੌਜ ਨੇ ਮੰਗਲਵਾਰ ਨੂੰ 46 ਅਫ਼ਗਾਨ ਫੌਜੀਆਂ ਨੂੰ ਅਫ਼ਗਾਨਿਸਤਾਨ ਸੁਰੱਖਿਆ ਤੱਕ ਪਹੁੰਚਾਇਆ ਹੈ।ਪਾਕਿਸਤਾਨੀ ਫੌਜ ਨੇ ਅਫ਼ਗਾਨ ਫੌਜੀਆਂ ਦੇ ਨਾਲ ਇਕ ਕਲਿਪ ਵੀ ਸ਼ੇਅਰ ਕੀਤੀ ਸੀ। ਇਸ ਕਲਿਪ ਨੂੰ ਲੈ ਕੇ ਹੀ ਅਮਰੁੱਲਾ ਸਾਲੇਹ ਨੇ ਪਾਕਿਸਤਾਨ ’ਤੇ ਨਿਸ਼ਾਨਾ ਸਾਧਿਆ। ਅਮਰੁੱਲਾ ਸਾਲੇਹ ਦੇ ਇਸ ਟਵੀਟ ਦੇ ਜਵਾਬ ’ਚ ਪਾਕਿਸਤਾਨੀ ਅਦਾਕਾਰਾ ਸ਼ਹਿਰ ਸ਼ਿਨਵਾਰੀ ’ਤੇ ਭੜਕਦੇ ਹੋਏ ਲਿਖਿਆ, ਭਾਰਤੀ ਕਠਪੁਤਲੀ ਅਫ਼ਗਾਨਿਸਤਾਨ ਦੇ ਲਈ ਪਾਕਿਸਤਾਨ ਨੂੰ ਆਪਣੀ ਛਵੀ ਬਦਲਣ ਦੀ ਲੋੜ ਨਹੀਂ ਹੈ। ਅਫ਼ਗਾਨ ਦੇ ਆਮ ਲੋਕਾਂ ਦੀ ਨਜ਼ਰ ’ਚ ਪਾਕਿਸਤਾਨ ਦੀ ਛਵੀ ਪਹਿਲਾਂ ਤੋਂ ਹੀ ਬਹੁਤ ਸਪੱਸ਼ਟ ਹੈ। ਤੁਹਾਡੇ ਸਿਪਾਹੀ ਵੀ ਕਹਿ ਰਹੇ ਸਨ ‘ਚਾਹ ਬੜੀ ਮਜ਼ੇਦਾਰ ਸੀ’

ਅਮਰੁੱਸਾ ਸਾਲੇਹ ਨੇ ਪਾਕਿਸਤਾਨ ’ਤੇ ਦੋਸ਼ ਲਗਾਉਂਦੇ ਹੋਏ ਇਕ ਬਿਆਨ ’ਚ ਕਿਹਾ ਸੀ ਕਿ ਆਈ.ਐੱਸ.ਆਈ.ਅਤੇ ਪਾਕਿਸਤਾਨ ਫੌਜ ਸਾਰੇ ਅੱਤਵਾਦੀ ਦਲਾਂ ਵਰਗੇ ਤਾਲਿਬਾਨ,ਲਸ਼ਕਰ-ਏ-ਤੈਯਬਾ, ਅਲ-ਕਾਇਦਾ ਵਰਗੇ ਘੁਸਪੈਠੀਆਂ ਨੂੰ ਹਥਿਆਰ ਅਤੇ ਗੋਲਾ ਬਾਰੂਦ ਦੇ ਕੇ ਸਹਾਇਤਾ ਕਰਦਾ ਹੈ। ਜੇਕਰ ਪਾਕਿਸਤਾਨੀ ਫੌਜ ਅਤੇ ਆਈ.ਐੱਸ.ਆਈ. ਤੋਂ ਆਉਣ ਵਾਲੀ ਫੰਡਿੰਗ ਨੂੰ ਰੋਕ ਦਿੱਤਾ ਜਾਵੇ ਤਾਂ ਤਾਲਿਬਾਨ ਕੁੱਝ ਹੀ ਹਫ਼ਤਿਆਂ ’ਚ ਆਪਣੀ ਲੀਡ ਨੂੰ ਖੋਹ ਦੇਵੇਗਾ।ਇੰਨਾ ਹੀ ਨਹੀਂ ਅਮਰੁਲਲਾਹ ਸਾਲੇਹ ਨੇ ਕਰਾਚੀ ਨੂੰ ਅੱਤਵਾਦੀਆਂ ਦਾ ਸੇਫ ਹਾਊਸ ਵੀ ਦੱਸਿਆ।ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਉੱਥੇ ਦੇ ਮਦਰੱਸਿਆਂ ’ਚ ਆਪਣੀ ਮੁਹਿੰਮ ਚਲਾਉਂਦਾ ਹੈ ਅਤੇ ਅੱਤਵਾਦੀਆਂ ਨੂੰ ਟ੍ਰੈਨਿੰਗ ਵੀ ਉੱਥੇ ਦਿੱਤੀ ਜਾਂਦੀ ਹੈ।