ਪਾਕਿਸਤਾਨੀ TikTok ਸਟਾਰ ਬੋਲੀ, ਇਮਰਾਨ ਖਾਨ ਦੇ ਮੰਤਰੀ ਨੇ ਮੈਨੂੰ ਭੇਜੀ ਅਸ਼ਲੀਲ ਵੀਡੀਓ

by

Web Desk (Vikram Sehajpal) : ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਇਕ ਨਵੇਂ ਵਿਵਾਦ 'ਚ ਫਸ ਗਏ ਹਨ। ਇੱਥੇ ਦੇ ਚਰਚਿਤ ਟਿਕਟਾਕ ਸਟਾਰ ਹਰੀਮ ਸ਼ਾਹ ਨੇ ਸ਼ੇਖ ਰਸ਼ੀਦ 'ਤੇ ਅਸ਼ਲੀਲ ਵੀਡੀਓ ਭੇਜਣ ਦਾ ਸਨਸਨੀਖੇਜ ਦੋਸ਼ ਲਾਇਆ ਹੈ। ਹਰੀਮ ਸ਼ਾਹ ਨੇ ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ ਇਹ ਦੋਸ਼ ਲਾਇਆ। ਹਾਲਾਂਕਿ ਵਿਵਾਦ ਵਧਿਆ ਤਾਂ ਉਨ੍ਹਾਂ ਨੇ ਆਪਣਾ ਪੋਸਟ 'ਤੇ ਵਿਵਾਦਿਤ ਵੀਡੀਓ ਨੂੰ ਹਟਾ ਦਿੱਤਾ। ਪਾਕਿਸਤਾਨੀ ਮੀਡੀਆ ਮੁਤਾਬਿਕ, 'ਹਰੀਮ ਨੇ ਬੀਤੇ ਵੀਰਵਾਰ ਨੂੰ ਮੰਤਰੀ ਸ਼ੇਖ ਰਸ਼ੀਦ ਤੇ ਉਨ੍ਹਾਂ ਵਿਚਕਾਰ ਹੋਈ ਵੀਡੀਓ ਕਾਲ ਦਾ ਫੁਟੇਜ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ। 

ਇਸ 'ਚ ਉਹ ਰਸ਼ੀਦ 'ਤੇ ਉਨ੍ਹਾਂ ਨੂੰ ਅਸ਼ਲੀਲ ਵੀਡੀਓ ਭੇਜਣ ਦਾ ਦੋਸ਼ ਲਗਾਉਂਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ 'ਚ ਹਰੀਮ ਮੰਤਰੀ ਨੂੰ ਕਹਿ ਰਹੀ ਹੈ, 'ਤੁਸੀਂ ਮੇਰੀ ਗੱਲ ਸੁਣੋ, ਕੀ ਮੈਂ ਤੁਹਾਡੀ ਅੱਜ ਤਕ ਕੋਈ ਵੀ ਗੱਲ ਦੱਸੀ ਹੈ? ਫਿਰ ਤੁਸੀਂ ਮੇਰੇ ਨਾਲ ਗੱਲ ਕਿਉਂ ਨਹੀਂ ਕਰਦੇ?' ਇਸ 'ਤੇ ਰਸ਼ੀਦ ਕਹਿੰਦੇ ਹਨ, 'ਜੋ ਦਿਲ ਚਾਹੇ ਉਹ ਕਰੋ।' ਇਸ 'ਤੇ ਹਰੀਮ ਕਹਿੰਦੀ ਹੈ, 'ਇਸ ਗੱਲ ਨਾਲ ਤੁਹਾਡਾ ਕੀ ਮਤਲਬ ਹੈ? ਉਨ੍ਹਾਂ ਤਮਾਮ ਗੰਦੇ ਵੀਡੀਓ ਦਾ ਕੀ ਜੋ ਤੁਸੀਂ ਮੈਨੂੰ ਭੇਜੇ ਹਨ? ਕੀ ਤੁਸੀਂ ਉਨ੍ਹਾਂ ਨੂੰ ਭੁੱਲ ਗਏ ਹੋ?' ਇਸ ਤੋਂ ਬਾਅਦ ਦੋਵਾਂ ਵਿਚਕਾਰ ਬਹਿਸ ਹੋਈ ਤੇ ਰਸ਼ੀਦ ਨੇ ਵੀਡੀਓ ਕਾਲ ਕੱਟ ਕਰ ਦਿੱਤੀ। 

ਮੰਤਰੀ 'ਤੇ ਦੋਸ਼ ਲਗਣ ਤੋਂ ਬਾਅਦ ਹਰੀਮ ਨੇ ਟਵੀਟ ਹੱਟਾ ਦਿੱਤਾ ਤੇ ਸਫਾਈ ਦਿੱਤੀ ਤੇ ਕਿਹਾ, 'ਉਨ੍ਹਾਂ ਦਾ ਇਰਾਦਾ ਕਿਸੇ ਨੂੰ ਬਦਨਾਮ ਨਹੀਂ ਕਰਨਾ ਹੈ। ਆਪਣੀ ਅਗਲੀ ਪੋਸਟ 'ਚ ਉਨ੍ਹਾਂ ਕਿਹਾ, ਮੇਰੇ ਕੋਲ ਫਾਲਤੂ ਸਮਾਂ ਨਹੀਂ ਹੈ। ਇਹ ਸਭ ਤੁਹਾਡੇ ਲੋਕਾਂ ਦਾ ਹੀ ਕੰਮ ਹੈ। ਕਿਸੇ ਦੀ ਇੱਜਤ ਉਛਾਲਣਾ।