ਪਾਕਿ ਏਅਰਲਾਈਨਜ਼ ਦਾ ਫਲਾਈਟ ਅਟੈਂਡੈਂਟ ਹੋਇਆ ਲਾਪਤਾ…

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ ਦੇ ਇਕ ਫਲਾਈਟ ਅਟੈਂਡੈਂਟ ਦੀ ਟੋਰਾਂਟੋ ਏਅਰਪੋਰਟ ਤੋਂ ਬਾਅਦ ਕੈਨੇਡਾ 'ਚ ਲਾਪਤਾ ਹੋ ਗਿਆ ਹੈ। ਏਅਰਲਾਈਨ ਦੇ ਪ੍ਰਬੰਧਕਾਂ ਨੇ ਸਟਿਵਰਡ ਅਲੀ ਸ਼ਾਹ ਦੇ ਲਾਪਤਾ ਹੋਣ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ 14 ਅਕਤੂਬਰ ਨੂੰ ਪੀਕੇ -781 ਦੀ ਉਡਾਣ 'ਚ ਇਸਲਾਮਾਬਾਦ ਤੋਂ ਟੋਰਾਂਟੋ ਲਈ ਉਡਾਨ ਭਰੀ ਸੀ। ਅਲੀ ਸ਼ਾਹ ਨੇ ਪੀਕੇ -782 ਤੇ ਇਸਲਾਮਾਬਾਦ ਪਰਤਣਾ ਸੀ ਪਰ ਫਲਾਈਟ ਦੇ ਸਮੇ ਉਹ ਚਾਲਕ ਦਲ ਦਾ ਹਿੰਸਾ ਨਹੀ ਸੀ। ਜਦੋ ਇਸ ਬਾਰੇ ਚਾਲਕ ਦਲ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਕਿ ਇਹ ਕਿਥੇ ਗਏ ਹਨ ।