ਪਾਕਿਸਤਾਨ ਸੈਨਾ ਨੇ 8 ਮਹੀਨੇ ਬਾਦ ਲਾਪਤਾ ਕਸ਼ਮੀਰੀ ਨਬਾਲਿਗ ਵਾਪਸ ਭੇਜਿਆ

by vikramsehajpal

ਸ੍ਰੀਨਗਰ (ਆਫਤਾਬ ਅਹਿਮਦ )- ਪਾਕਿਸਤਾਨੀ ਸੈਨਾ ਦੇ ਅਧਿਕਾਰੀਆਂ ਨੇ ਮੰਗਲਵਾਰ ਨੂੰ ਸ੍ਰੀਨਗਰ ਤੋਂ ਲਾਪਤਾ ਹੋਏ ਇਕ ਨਬਾਲਿਗ ਮੁੰਡੇ ਨੂੰ 8 ਮਹੀਨੇ ਬਾਦ ਟੀਤਵਾਲ ਕਰਾਸਿੰਗ ਪੁਆਇੰਟ ਰਾਹੀਂ ਵਾਪਸ ਭੇਜ ਭੇਜਿਆ ।

ਮਿਲੀ ਜਾਣਕਾਰੀ ਮੁਤਾਬਕ ਸੂਤਰਾਂ ਨੇ ਦੱਸਿਆ ਕਿ 17 ਸਾਲਾ ਨਬਾਲਿਗ ਦੀ ਪਛਾਣ ਮੁਹੰਮਦ ਸਈਦ ਗਨਈ ਪੁੱਤਰ ਗੁਲਾਮ ਮੁਹੰਮਦ ਗਨਈ ਵਜੋਂ ਹੋਈ ਹੈ, ਜੋ ਕਿ ਉੱਤਰੀ ਕਸ਼ਮੀਰ ਦੇ ਬਦਨੀਪੋਰਾ ਜ਼ਿਲੇ ਦੇ ਗੁਰੇਜ਼ ਦੇ ਤਰਬਲ ਖੇਤਰ ਦਾ ਰਹਿਣ ਵਾਲਾ ਹੈ, ਪਿਛਲੇ ਸਾਲ ਸਤੰਬਰ ਤੋਂ ਲਾਪਤਾ ਸੀ ਅਤੇ ਪਾਕਿਸਤਾਨ ਦੇ ਨਾਲ ਲੱਗਦੀ ਕੰਟਰੋਲ ਰੇਖਾ ਨੂੰ ਪਾਰ ਕਰ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸਨੂੰ ਮੰਗਲਵਾਰ ਨੂੰ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਟੀਤਵਾਲ ਸੈਕਟਰ ਰਾਹੀਂ ਪਾਕਿਸਤਾਨੀ ਅਧਿਕਾਰੀਆਂ ਨੇ 8 ਮਹੀਨਿਆਂ ਬਾਅਦ ਵਾਪਸ ਭੇਜ ਦਿੱਤਾ। ਓਥੇ ਹੀ ਕਾਨੂੰਨੀ ਅਤੇ ਡਾਕਟਰੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ, ਨਬਾਲਿਗ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।