ਪਾਕਿ ਫ਼ੌਜ ਨੇ ਕਸ਼ਮੀਰ ਮਾਮਲੇ ਵਿੱਚ Twitter ਦੀ ਨੀਤੀ ਉੱਤੇ ਚੁੱਕੇ ਸਵਾਲ

by mediateam

ਇਸਲਾਮਾਬਾਦ (Vikram Sehajpal) : ਕਸ਼ਮੀਰ ਮਾਮਲੇ ਵਿੱਚ ਫਰਜ਼ੀ ਪੋਸਟ ਕਾਰਨ ਬਹੁਤ ਸਾਰੇ ਪਾਕਿਸਤਾਨੀਆਂ ਦੇ ਟਵਿੱਟਰ ਅਕਾਊਂਟ ਬੰਦ ਕੀਤਾ ਜਾਣਾ ਪਾਕਿਸਤਾਨੀ ਫ਼ੌਜ ਨੂੰ ਰਾਸ ਨਹੀਂ ਆਇਆ। ਪਾਕਿ ਫ਼ੌਜ ਨੇ ਟਵਿੱਟਰ ਦੀ ਕਸ਼ਮੀਰ ਪੱਖੀ ਖਾਤੇ ਨਾਲ ਜੁੜੀ ਨੀਤੀ ਉੱਤੇ ਸਵਾਲ ਖੜੇ ਕੀਤੇ ਹਨ।ਪਾਕਿਸਤਾਨ ਨੇ ਇਕ ਵਾਰ ਮੁੜ ਰਸਮੀ ਤੌਰ ਉੱਤੇ ਟਵਿੱਟਰ ਨਾਲ ਸੰਪਰਕ ਕੀਤਾ ਅਤੇ ਇਸ ਮਾਮਲੇ ਵਿਚ ਪਾਕਿਸਤਾਨੀਆਂ ਦੇ ਖਾਤੇ ਬੰਦ ਕਰਨ ਉੱਤੇ ਆਪਣਾ ਇਤਰਾਜ਼ ਜਤਾਇਆ ਹੈ।

ਪਾਕਿਸਤਾਨੀ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗ਼ਫੂਰ ਨੇ ਟਵਿੱਟਰ ਨੂੰ ਕਈ ਉਪਭੋਗਤਾਵਾਂ ਦੇ ਖਾਤਿਆਂ ਨੂੰ ਬੰਦ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਦਾ ਇਹ ਬਿਆਨ ਅਗਸਤ ਵਿੱਚ 300 ਤੋਂ ਵੱਧ ਅਜਿਹੇ ਖਾਤਿਆਂ ਦੇ ਬੰਦ ਕਰਨ ਤੋਂ ਬਾਅਦ ਆਇਆ ਹੈ, ਜਿਸ ਵਿੱਚ ਭਾਰਤ ਵੱਲੋਂ ਕਸ਼ਮੀਰ ਨੂੰ ਦਿੱਤੇ ਵਿਸ਼ੇਸ਼ ਦਰਜੇ ਨੂੰ ਵਾਪਸ ਲੈਣ ਉੱਤੇ ਟਿੱਪਣੀ ਕੀਤੀ ਗਈ ਸੀ।ਗਫੂਰ ਨੇ ਟਵੀਟ ਕਰਕੇ ਟਵਿੱਟਰ ਨੀਤੀ ਦਾ ਵਿਰੋਧ ਕੀਤਾ। 

ਉਨ੍ਹਾਂ ਕਿਹਾ ਕਿ ਅਧਿਕਾਰੀਆਂ ਵੱਲੋਂ ਟਵਿੱਟਰ ਤੋਂ ਪਹਿਲਾਂ ਇਹ ਮਾਮਲਾ ਚੁੱਕਿਆ ਗਿਆ ਹੈ ਅਤੇ ਛੇਤੀ ਹੀ ਇਸ ਦਾ ਹੱਲ ਕਰ ਦਿੱਤਾ ਜਾਵੇਗਾ।ਪਾਕਿਸਤਾਨ ਦੂਰ ਸੰਚਾਰ ਅਥਾਰਟੀ ਦੇ ਬੁਲਾਰੇ ਦੱਸਿਆ ਕਿ ਉਨ੍ਹਾਂ ਨੂੰ ਅਕਾਊਂਟ ਬੰਦ ਕਰਨ ਦੀਆਂ 396 ਸ਼ਿਕਾਇਤਾਂ ਮਿਲੀਆਂ ਹਨ ਜੋ ਟਵਿੱਟਰ ਅੱਗੇ ਚੁੱਕੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਟਵਿੱਟਰ ਨੇ ਇਨ੍ਹਾਂ ਵਿੱਚੋਂ ਸਿਰਫ 66 ਖਾਤਿਆਂ ਨੂੰ ਬਹਾਲ ਕੀਤਾ ਹੈ, 330 ਅਜੇ ਵੀ ਬੰਦ। ਅਥਾਰਟੀ ਨੇ ਅਮਰੀਕੀ ਮਾਈਕਰੋ-ਬਲੌਗਿੰਗ ਸਾਈਟ ਦੀ ਇਸ ਕਾਰਵਾਈ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਸਿਧਾਂਤਾਂ ਦੇ ਵਿਰੁੱਧ ਕਰਾਰ ਦਿੱਤਾ ਹੈ।

More News

NRI Post
..
NRI Post
..
NRI Post
..