ਪਾਕਿ ਅਦਾਲਤ ਦੀ ਅੱਤਵਾਦੀ ਹਾਫਿਜ ਸਈਅਦ ਖਿਲਾਫ਼ ਵੱਡੀ ਕਾਰਵਾਈ

by vikramsehajpal

ਲਾਹੌਰ (ਐਨ.ਆਰ.ਆਈ. ਮੀਡਿਆ) : ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਮੁੰਬਈ ਬੰਬ ਧਮਾਕੇ ਦੇ ਮਾਸਟਰ ਮਾਈਂਡ ਤੇ ਜਮਾਤ-ਉਦ-ਦਾਵਾ ਮੁਖੀ ਹਾਫਿਜ ਸਈਅਦ ਦੇ ਬੁਲਾਰੇ ਯਾਹਯਾ ਮੁਜਾਹਿਦ ਨੂੰ 32 ਸਾਲ ਦੀ ਸਜ਼ਾ ਸੁਣਾਈ ਹੈ। ਯਾਹਯਾ ਮੁਜਾਹਿਦ ਨੂੰ ਇਹ ਸਜ਼ਾ ਟੇਰਰ ਫੰਡਿੰਗ ਮਾਮਲੇ ਵਿੱਚ ਹੋਈ ਹੈ। ਪਾਕਿਸਤਾਨ ਦੇ ਅੱਤਵਾਦ ਰੋਕੂ ਅਦਾਲਤ ਨੇ ਇਸ ਮਾਮਲੇ ਵਿੱਚ ਜਮਾਤ-ਉਦ-ਦਾਵਾ ਨਾਲ ਜੁੜੇ ਦੋ ਹੋਰ ਲੋਕਾਂ ਨੂੰ ਸਜ਼ਾ ਸੁਣਾਈ ਹੈ।

ਇਸ ਵਿੱਚ ਹਾਫਿਜ ਦਾ ਭਤੀਜਾ ਪ੍ਰੋਫੈਸਰ ਹਾਫਿਜ ਅਬਦੁਲ ਰਹਿਮਾਨ ਮੱਕੀ ਵੀ ਸ਼ਾਮਲ ਹੈ। ਉਸ ਨੂੰ ਇੱਕ ਸਾਲ ਦੀ ਸਜ਼ਾ ਸੁਣਾਈ ਗਈ ਹੈ।ਏਟੀਸੀ ਜੱਜ ਏਜਾਜ ਅਹਿਮਦ ਬੁਤਾਰ ਨੇ ਦੋ ਐੱਫਆਈਆਰ 'ਚ ਜੇਯੂਡੀ ਦੇ ਬੁਲਾਰੇ ਯਾਹਯਾ ਮੁਜਾਹਿਦ ਨੂੰ 32 ਸਾਲ ਕੈਦ ਦੀ ਸਜ਼ਾ ਸੁਣਾਈ। ਪ੍ਰੋਫੈਸਰ ਜਫਰ ਇਕਬਾਲ ਤੇ ਪ੍ਰੋ. ਹਾਫਿਜ ਅਬਦੁਲ ਰਹਿਮਾਨ ਮੱਕੀ ਨੂੰ ਦੋ ਮਾਮਲਿਆਂ 'ਚ 16 ਅਤੇ ਇੱਕ ਸਾਲ ਜੇਲ੍ਹ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਕਿਹਾ ਕਿ ਜੇਯੂਡੀ ਨਾਲ ਜੁੜੇ ਦੋ ਹੋਰ ਲੋਕ ਅਬਦੁਲ ਸਲਾਮ ਬਿਨ ਮੁਹੰਮਦ ਤੇ ਲੁਕਮਾਨ ਸ਼ਾਹ ਖ਼ਿਲਾਫ਼ ਅੱਤਵਾਦੀ ਫੰਡਿੰਗ ਮਾਮਲੇ 'ਚ ਦੋਸ਼ ਤੈਅ ਹੋਏ ਹਨ।ਅਦਾਲਤ ਨੇ ਮੁੱਕਦਮਾ ਪੱਖ ਨੂੰ 16 ਨਵੰਬਰ ਨੂੰ ਆਪਣੇ ਗਵਾਹਾਂ ਨੂੰ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ ਹੈ।

ਸ਼ੱਕੀਆਂ ਨੂੰ ਅਦਾਲਤ 'ਚ ਉੱਚ ਸੁਰੱਖਿਆ 'ਚ ਪੇਸ਼ ਕੀਤਾ ਗਿਆ ਤੇ ਮੀਡੀਆ ਨੂੰ ਮਾਮਲੇ ਦੀ ਕਾਰਵਾਈ ਦੌਰਾਨ ਅਦਾਲਤ ਕੰਪਲੈਕਸ 'ਚ ਦਾਖਲ ਹੋਣ ਦੀ ਮਨਜ਼ੂਰੀ ਨਹੀਂ ਸੀ।ਦੋਵਾਂ ਨੂੰ ਅੱਤਵਾਦ ਵਿਰੋਧੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ 16 ਸਾਲ ਦੀ ਸਮੂਹਿਕ ਜੇਲ੍ਹ ਦੀ ਸਜ਼ਾ ਦਿੱਤੀ ਗਈ ਹੈ। ਮੱਕੀ ਨੂੰ 1,70,000 ਰੁਪਏ ਦੇ ਜੁਰਮਾਨੇ ਦੇ ਮਾਮਲੇ 'ਚ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ।