ਹਨੇਰੇ ਕਾਰਨ ਅਸੀਂ ਭਾਰਤ ਨੂੰ ਨਹੀਂ ਦੇ ਪਾਏ ਜਵਾਬ : ਪਾਕਿ ਰੱਖਿਆ ਮੰਤਰੀ

by mediateam

ਨਵੀਂ ਦਿੱਲੀ (ਵਿਕਰਮ ਸਹਿਜਪਾਲ) : ਭਾਰਤ ਦੀ ਏਅਰ ਸਟ੍ਰਾਇਕ ਤੋਂ ਬਾਅਦ ਪਾਕਿਸਤਾਨ ਦੇ ਰੱਖਿਆ ਮੰਤਰੀ ਦਾ ਬਿਆਨ ਆਇਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਕਿ ਜੇਕਰ ਫਿਰ ਕਾਰਵਾਈ ਹੋਈ ਤਾਂ ਅਸੀਂ ਜਵਾਬ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਹਨੇਰੇ ਦੀ ਵਜ੍ਹਾ ਕਾਰਨ ਅੰਦਾਜ਼ਾ ਨਹੀਂ ਲੱਗਾ ਸਕੇ। 

ਜ਼ਿਕਰਯੋਗ ਹੈ ਕਿ ਭਾਰਤ ਨੇ ਮੰਗਲਵਾਰ ਤੜਕੇ ਸਵੇਰੇ 3.30 ਵਜੇ ਲੜਾਕੂ ਜਹਾਜ਼ ਮਿਰਾਜ 2000 ਦੇ 12 ਜਹਾਜ਼ਾਂ ਨੇ 1000 ਕਿਲੋਗ੍ਰਾਮ ਦੇ ਬੰਬ ਸੁੱਟੇ, ਜਿਸ 'ਚ ਲਗਭਗ 400 ਅੱਤਵਾਦੀਆਂ ਦੇ ਮਾਰੇ ਜਾਣ ਦਾ ਅਨੁਮਾਨ ਹੈ। ਉੱਥੇ ਹੀ ਭਾਰਤ ਦੀ ਕਾਰਵਾਈ ਤੋਂ ਬਾਅਦ ਪਾਕਿਸਤਾਨ ਵਲੋਂ ਜੰਮੂ-ਕਸ਼ਮੀਰ ਦੇ ਨੌਸ਼ੇਰ, ਕ੍ਰਿਸ਼ਨਾ ਘਾਟੀ ਅਤੇ ਪੁੰਛ 'ਚ ਜੰਗਬੰਦੀ ਦੀ ਉਲੰਘਣਾ ਕੀਤੀ ਹੈ, ਜਿਸ ਦਾ ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ।

More News

NRI Post
..
NRI Post
..
NRI Post
..