ਭਾਰਤੀ ਫ਼ੌਜ ਪ੍ਰਤੀ ਨਫ਼ਰਤ ਫੈਲਾਉਣ ਲਈ ਪਾਕਿਸਤਾਨ ਨੇ ਕਰਤਾਰਪੁਰ ਵਿਖੇ ਨੁਮਾਇਸ਼ ’ਚ ਰੱਖਿਆ ਬੰਬ ਦਾ ਖੋਲ੍ਹ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : PM ਮੋਦੀ ਨੂੰ ਪਾਕਿ ਦੇ ਹਮਰੁਤਬਾ ਇਮਰਾਨ ਖ਼ਾਨ ਨਾਲ ਵਿਸ਼ਵ ਪ੍ਰਸਿੱਧ ਗੁ.ਸ੍ਰੀ ਕਰਤਾਰਪੁਰ ਸਾਹਿਬ ਵਿਖੇ ਬਿਨਾਂ ਸਬੂਤ ਤੋਹਮਤ ਲਾ ਕੇ ਭਾਰਤੀ ਫ਼ੌਜ ਪ੍ਰਤੀ ਨਫ਼ਰਤ ਫੈਲਾਉਣ ਲਈ ਨੁਮਾਇਸ਼ ’ਚ ਰੱਖੇ ਬੰਬ ਦੇ ਖੋਲ੍ਹ ਨੂੰ ਤੁਰੰਤ ਹਟਾਉਣ ਲਈ ਸਿੱਖ ਬੁੱਧੀਜੀਵੀ ਤੇ ਭਾਜਪਾ ਆਗੂ ਪ੍ਰੋ. ਸਰਚਾਂਦ ਸਿੰਘ ਭੰਗੂ ਖਿਆਲਾ ਨੇ ਅਪੀਲ ਕੀਤੀ।

ਪ੍ਰਧਾਨ ਮੰਤਰੀ ਨੂੰ ਲਿਖੇ ਗਏ ਪੱਤਰ ਵਿਚ ਪ੍ਰੋ. ਖਿਆਲਾ ਨੇ ਕਿਹਾ ਕਿ ਬੇਸ਼ੱਕ ਪਾਕਿਸਤਾਨ ਪ੍ਰਧਾਨ ਮੰਤਰੀ ਕਰਤਾਰਪੁਰ ਦੇ ਲਾਂਘੇ ਨੂੰ ਮੁਹੱਬਤ ਦੀ ਰਾਹਦਾਰੀ ਅਤੇ ਅਮਨ ਦਾ ਪੁਲ ਆਦਿ ਵਿਸ਼ੇਸ਼ਣ ਦੇਵੇ ਪਰ ਦਰ ਹਕੀਕਤ ਇਹ ਹੀ ਹੈ ਕਿ ਉਹ ਨਫ਼ਰਤ ਨੂੰ ਹੀ ਸ਼ਹਿ ਦੇਣ ਦੀ ਦਿਸ਼ਾ ’ਚ ਅੱਗੇ ਵੱਧ ਰਹੇ ਹਨ।

ਪਾਕਿਸਤਾਨ ਵੱਲੋਂ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਅਤੇ ਸਿੱਖ ਮਨਾਂ ’ਚ ਭਾਰਤ ਪ੍ਰਤੀ ਨਫ਼ਰਤ ਪੈਦਾ ਕਰਨ ਦੇ ਮਕਸਦ ਨਾਲ ਪਿੰਡ ਸ਼ਕਰਗੜ੍ਹ, ਜ਼ਿਲ੍ਹਾ ਨਾਰੋਵਾਲ ’ਚ ਸਥਾਪਿਤ ਗੁ. ਕਰਤਾਰਪੁਰ ਸਾਹਿਬ ਦੇ ਬਾਹਰ ਮਜ਼ਾਰ ਸਾਹਿਬ ਦੇ ਨਾਲ ਮੌਜੂਦ ਖੂਹ ਕੋਲ ਲਗਭਗ ਪੰਜ ਫੁੱਟ ਉੱਚੀ ਬੁਰਜੀ ’ਤੇ ਸ਼ੀਸ਼ੇ ਦੇ ਸ਼ੌਅਕੇਸ ’ਚ ਪ੍ਰਦਰਸ਼ਨੀ ਲਈ ਰੱਖਿਆ ਬੰਬ ਦਾ ਖੋਲ੍ਹ ਗੁ. ਕਰਤਾਰਪੁਰ ਦਰਸ਼ਨਾਂ ਲਈ ਆਉਣ ਵਾਲੀਆਂ ਸਿੱਖ ਸੰਗਤਾਂ ਦੀਆਂ ਖੁਸ਼ੀਆਂ ਦੇ ਰੰਗ ’ਚ ਭੰਗ ਪਾ ਰਿਹਾ ਹੈ।

More News

NRI Post
..
NRI Post
..
NRI Post
..