ਭਾਰਤ ਵਿੱਚ ਕਿਸਾਨਾਂ ਦੇ ਅੰਦੋਲਨ ਤੋਂ ਡਰ ਰਿਹਾ ਹੈ ਪਾਕਿਸਤਾਨ

by simranofficial

ਪਾਕਿਸਤਾਨ (ਐਨ .ਆਰ .ਆਈ ਮੀਡਿਆ ): ਅਜਿਹਾ ਲਗਦਾ ਹੈ ਕਿ ਪਾਕਿਸਤਾਨ ਭਾਰਤ ਦੀ ਕਿਸਾਨੀ ਲਹਿਰ ਤੋਂ ਡਰਿਆ ਹੋਇਆ ਹੈ। ਅਸਲ ਵਿੱਚ ਪਾਕਿਸਤਾਨ ਵਿੱਚ ਇਹ ਅਫਵਾਹ ਫੈਲ ਰਹੀ ਹੈ ਕਿ ਭਾਰਤ ਕਦੇ ਵੀ ਪਾਕਿਸਤਾਨ ‘ਤੇ ਹਮਲਾ ਕਰ ਸਕਦਾ ਹੈ। ਪਾਕਿਸਤਾਨੀ ਮੀਡੀਆ ਇਸ ਅਫਵਾਹ ਨੂੰ ਜ਼ੋਰ ਦੇ ਰਿਹਾ ਹੈ ਕਿ ਭਾਰਤ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਕੁਝ ਵੀ ਕਰ ਸਕਦੀ ਹੈ।ਪਾਕਿਸਤਾਨ ਨੂੰ ਇੱਕ ਵਾਰ ਫਿਰ ਭਾਰਤ ਵੱਲੋਂ ਸਰਜੀਕਲ ਸਟ੍ਰਾਈਕ ਦਾ ਡਰ ਸਤਾ ਰਿਹਾ ਹੈ।

ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਨੇ ਲਿਖਿਆ ਹੈ ਕਿ ਖੁਫੀਆ ਏਜੰਸੀਆਂ ਦੇ ਸੰਕੇਤ ਮਿਲੇ ਹਨ ਕਿ ਦਿੱਲੀ ਵਿੱਚ ਜਾਰੀ ਕਿਸਾਨ ਵਿਰੋਧ ਪ੍ਰਦਰਸ਼ਨਾਂ ਤੋਂ ਧਿਆਨ ਹਟਾਉਣ ਲਈ ਭਾਰਤ ਫਿਰ ਕੋਈ ਹਿੰਮਤ ਕਰ ਸਕਦਾ ਹੈ । ਅਖਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਸਰਜੀਕਲ ਸਟ੍ਰਾਈਕ ਦੀ ਸੰਭਾਵਨਾ ਦੇ ਕਾਰਨ ਪਾਕਿਸਤਾਨ ਨੇ ਭਾਰਤ ਨਾਲ ਲੱਗਦੀ ਸਰਹੱਦ ‘ਤੇ ਫੌਜ ਨੂੰ ਹਾਈ ਅਲਰਟ ‘ਤੇ ਲਗਾ ਦਿੱਤਾ ਹੈ।
ਅਖਬਾਰ ਨੇ ਲਿਖਿਆ ਹੈ, “ਭਾਰਤ ਦੀ ਹਿੰਦੂਤਵ ਨਰਿੰਦਰ ਮੋਦੀ ਸਰਕਾਰ ਦੇਸ਼ ਵਿੱਚ ਜਾਰੀ ਵਿਰੋਧ ਪ੍ਰਦਰਸ਼ਨਾਂ ਨੂੰ ਕਮਜ਼ੋਰ ਕਰਨ ਲਈ ਕੁਝ ਵੀ ਕਰ ਸਕਦੀ ਹੈ । ਅਖਬਾਰ ਨੇ ਲਿਖਿਆ ਹੈ ਕਿ ਕਈ ਭਰੋਸੇਮੰਦ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਪਾਕਿਸਤਾਨੀ ਫੌਜ ਨੂੰ ਕੰਟਰੋਲ ਰੇਖਾ ਅਤੇ ਭਾਰਤ-ਪਾਕਿਸਤਾਨ ਕਾਰਜਕਾਰੀ ਸੀਮਾ ‘ਤੇ ਹਾਈ ਅਲਰਟ ‘ਤੇ ਰੱਖਿਆ ਗਿਆ ਹੈ ।