ਪਾਕਿਸਤਾਨ: ਹੈਦਰਾਬਾਦ ਫੈਕਟਰੀ ‘ਚ ਧਮਾਕੇ ਦਾ ਕਹਿਰ, 4 ਦੀ ਮੌਤ, 6 ਜ਼ਖਮੀ!

by nripost

ਸਿੰਧ (ਪਾਇਲ): ਪਾਕਿਸਤਾਨ ਦੇ ਹੈਦਰਾਬਾਦ ਵਿੱਚ ਇੱਕ ਗੈਰ-ਕਾਨੂੰਨੀ ਪਟਾਕਾ ਫੈਕਟਰੀ ਵਿੱਚ ਧਮਾਕੇ ਤੋਂ ਬਾਅਦ ਚਾਰ ਜਣੇ ਮਾਰੇ ਗਏ ਤੇ ਛੇ ਜ਼ਖਮੀ ਹੋ ਗਏ। ਇਹ ਧਮਾਕਾ ਲਤੀਫਾਬਾਦ ਪੁਲਿਸ ਸਟੇਸ਼ਨ ਬੀ ਸੈਕਸ਼ਨ ਦੀ ਲਘਾਰੀ ਗੋਥ ਨਦੀ ਦੇ ਕੰਢੇ ਪਟਾਕਾ ਫੈਕਟਰੀ ਵਿੱਚ ਹੋਇਆ ਜਿਸ ਤੋਂ ਬਾਅਦ ਫੈਕਟਰੀ ਵਿੱਚ ਅੱਗ ਲੱਗ ਗਈ।

ਦੱਸ ਦਇਏ ਕਿ ਜ਼ਖਮੀਆਂ ਨੂੰ ਲਿਆਕਤ ਯੂਨੀਵਰਸਿਟੀ ਹਸਪਤਾਲ ਲਿਜਾਇਆ ਗਿਆ। ਲਤੀਫਾਬਾਦ ਦੇ ਸਹਾਇਕ ਕਮਿਸ਼ਨਰ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਪਟਾਕੇ ਇੱਕ ਘਰ ਵਿੱਚ ਬਿਨਾਂ ਲਾਇਸੈਂਸ ਦੇ ਗੈਰ-ਕਾਨੂੰਨੀ ਢੰਗ ਨਾਲ ਬਣਾਏ ਜਾ ਰਹੇ ਸਨ। ਇਸ ਮਾਮਲੇ ਦੀ ਪੁਲਿਸ ਵਲੋਂ ਵੀ ਜਾਂਚ ਕੀਤੀ ਜਾ ਰਹੀ ਹੈ।