ਦੀਵਾਲੀ ‘ਤੇ ਪਾਕਿ ਦਾ ਹਿੰਦੂਆਂ ਨੂੰ ਵੱਡਾ ਤੋਹਫਾ, ਖੋਲ੍ਹਿਆ 1000 ਸਾਲ ਪੁਰਾਣਾ ਮੰਦਰ

by mediateam

ਮੀਡੀਆ ਡੈਸਕ: ਪਾਕਿਸਤਾਨ ਸਰਕਾਰ ਨੇ ਸਿਆਲਕੋਟ ਸਥਿਤ ਇੱਕ ਹਜ਼ਾਰ ਸਾਲ ਪੁਰਾਣੇ ਇਤਿਹਾਸਕ ਸ਼ਿਵਾਲਾ ਤੇਜਾ ਸਿੰਘ ਮੰਦਰ ਦਾ ਨਵੀਨੀਕਰਨ ਕਰਕੇ ਇਸ ਨੂੰ ਪਾਕਿਸਤਾਨ ਹਿੰਦੂ ਕੌਂਸਲ ਦੇ ਹਵਾਲੇ ਕਰ ਦਿੱਤਾ ਹੈ। ਸ਼ਿਵਾਲਾ ਤੇਜਾ ਸਿੰਘ ਮੰਦਰ ਦੀ ਇਤਿਹਾਸਕ ਡਿਓਢੀ ਦੇ ਸਤੰਭਾਂ ਦੀ ਮੁਰੰਮਤ ਕਰ ਕੇ ਉਸ ਵਿੱਚ ਚਿੱਟੇ ਰੰਗ ਦਾ ਪੇਂਟ ਕੀਤਾ ਗਿਆ ਹੈ। ਮੰਦਰ ਦੀਆਂ ਬਾਹਰੀ ਦੀਵਾਰਾਂ ਵਿੱਚ ਭਗਵਾਨ ਸ਼ੰਕਰ, ਰਾਧਾ ਕ੍ਰਿਸ਼ਨ ਅਤੇ ਹੋਰ ਹਿੰਦੂ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੀ ਲਗਾਈਆਂ ਗਈਆਂ ਹਨ।


ਇਹ ਮੰਦਰ ਸਿਆਲਕੋਟ ਸ਼ਹਿਰ ਦੇ ਭੀੜ ਵਾਲੇ ਮੁਹੱਲਾ ਧਾਰੋਵਾਲ ਦੇ ਨੇੜੇ ਸਰਕੂਲਰ ਰੋਡ 'ਤੇ ਸਥਿਤ ਹੈ। ਮੰਦਰ ਵਿਚ ਰੱਖੀਆਂ ਗਈਆਂ ਮੂਰਤੀਆਂ ਲਗਪਗ ਇਕ ਹਜ਼ਾਰ ਸਾਲ ਪੁਰਾਣੀਆਂ ਦੱਸੀਆ ਜਾਂਦੀਆਂ ਹਨ। ਪਾਕਿਸਤਾਨ ਹਿੰਦੂ ਕੌਂਸਲ ਕਈ ਸਾਲਾਂ ਤੋਂ ਇਸ ਮੰਦਰ ਨੂੰ ਖੋਲ੍ਹਣ ਤੇ ਇਸ ਦੇ ਨਵੀਨੀਕਰਨ ਲਈ ਕੋਸ਼ਿਸ਼ ਕਰ ਰਹੀ ਹੈ। ਇਸ ਸਾਲ 2 ਜੁਲਾਈ ਨੂੰ, ਪਾਕਿਸਤਾਨ ਸਰਕਾਰ ਨੇ ਮੰਦਰ ਦੁਬਾਰਾ ਖੋਲ੍ਹਣ ਦਾ ਐਲਾਨ ਕੀਤਾ ਸੀ।

ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।

More News

NRI Post
..
NRI Post
..
NRI Post
..