ਇਸਲਾਮਾਬਾਦ , 21 ਦਸੰਬਰ ( NRI MEDIA )
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂ.ਐੱਨ.ਏ.ਸੀ.) ਨੂੰ ਪੱਤਰ ਲਿਖ ਕੇ ਭਾਰਤ ਦੀਆਂ ਗਤੀਵਿਧੀਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ , ਸ਼ੁੱਕਰਵਾਰ ਦੀ ਰਿਪੋਰਟ ਦੇ ਅਨੁਸਾਰ, ਪਿਛਲੇ 5 ਮਹੀਨਿਆਂ ਵਿੱਚ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਅਤੇ ਸੱਕਤਰ-ਜਨਰਲ ਸਕੱਤਰ ਨੂੰ ਕਸ਼ਮੀਰ ਮੁੱਦੇ ਉੱਤੇ ਲਿਖਿਆ ਇਹ ਉਸ ਦਾ 7 ਵਾਂ ਪੱਤਰ ਹੈ, ਮਹਿਮੂਦ ਨੇ ਦਾਅਵਾ ਕੀਤਾ ਹੈ ਕਿ ਭਾਰਤ ਨੇ ਮਿਜ਼ਾਈਲਾਂ ਦੀ ਪਰਖ ਅਤੇ ਤਾਇਨਾਤੀ ਕੀਤੀ ਹੈ, ਉਨ੍ਹਾਂ ਨੇ ਖ਼ਦਸ਼ਾ ਜਤਾਇਆ ਹੈ ਕਿ ਕਸ਼ਮੀਰ ਮੁੱਦੇ ਤੋਂ ਧਿਆਨ ਹਟਾਉਣ ਲਈ ਭਾਰਤ ਪਾਕਿਸਤਾਨ ‘ਤੇ ਹਮਲਾ ਕਰ ਸਕਦਾ ਹੈ।
ਮੰਤਰੀ ਕੁਰੈਸ਼ੀ ਨੇ 12 ਦਸੰਬਰ ਨੂੰ ਯੂ ਐਨ ਐਸ ਸੀ ਅਤੇ ਸੰਯੁਕਤ ਰਾਸ਼ਟਰ ਦੇ ਸੱਕਤਰ ਜਨਰਲ ਐਂਟੋਨੀਓ ਗੁਟੇਰੇਸ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ - ਦੱਖਣੀ ਏਸ਼ੀਆ ਵਿੱਚ ਮਾਹੌਲ ਪਹਿਲਾਂ ਹੀ ਤਣਾਅ ਵਾਲਾ ਹੈ, ਅਜਿਹੀ ਸਥਿਤੀ ਵਿੱਚ, ਭਾਰਤ ਦੀਆਂ ਸਰਗਰਮੀਆਂ ਨਾਲ ਹਾਲਾਤ ਵਿਗੜ ਸਕਦੇ ਹਨ. ਇਸ ਤੋਂ ਪਹਿਲਾਂ, ਕੁਰੈਸ਼ੀ ਨੇ 6 ਵਾਰ ਸੰਯੁਕਤ ਰਾਸ਼ਟਰ ਨੂੰ ਪੱਤਰ ਲਿਖੇ ਸਨ, ਜਿਸ ਦੀ ਤਰੀਕ ਇਸ ਪ੍ਰਕਾਰ ਹੈ:
1 ਅਗਸਤ 2019
6 ਅਗਸਤ 2019
13 ਅਗਸਤ 2019
26 ਅਗਸਤ 2019
16 ਸਤੰਬਰ 2019
31 ਅਕਤੂਬਰ 2019
ਕੁਰੈਸ਼ੀ ਦੀ ਅਪੀਲ- ਕਸ਼ਮੀਰ ਮਾਮਲੇ ਵਿੱਚ ਦਖਲ ਦੇਵੋ
ਪਾਕਿਸਤਾਨੀ ਵਿਦੇਸ਼ ਦਫ਼ਤਰ ਦੇ ਅਨੁਸਾਰ, ਕੁਰੈਸ਼ੀ ਨੇ ਕਸ਼ਮੀਰ ਦਾ ਮੁੱਦਾ ਹੁਣ ਤੱਕ ਯੂਐੱਨ ਨੂੰ ਲਿਖੇ ਸਾਰੇ ਪੱਤਰਾਂ ਵਿੱਚ ਚੁੱਕਿਆ ਹੈ , ਉਨ੍ਹਾਂ ਕਿਹਾ ਕਿ ਦੱਖਣੀ ਏਸ਼ੀਆ ਵਿਚ ਸ਼ਾਂਤੀ ਬਣਾਈ ਰੱਖਣ ਲਈ ਜ਼ਰੂਰੀ ਹੈ ਕਿ ਯੂ ਐਨ ਐਸ ਸੀ ਇਸ ਮਾਮਲੇ ਵਿਚ ਦਖਲ ਦੇਵੇ , ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚ ਸੰਯੁਕਤ ਰਾਸ਼ਟਰ ਦੇ ਮਿਲਟਰੀ ਇੰਸਪੈਕਟਰ ਗਰੁੱਪ ਮਿਸ਼ਨ (ਯੂ.ਐੱਨ.ਐੱਮ.ਓ.ਜੀ.ਪੀ.) ਨੂੰ ਮਜ਼ਬੂਤ ਕਰਨ ਦਾ ਪ੍ਰਸਤਾਵ ਵੀ ਦਿੱਤਾ ਹੈ।



