ਕਰਾਚੀ (ਪਾਇਲ): ਪਾਕਿਸਤਾਨੀ ਸੁਰੱਖਿਆ ਬਲਾਂ ਨੇ ਗੜਬੜ ਵਾਲੇ ਬਲੋਚਿਸਤਾਨ ਪ੍ਰਾਂਤ ਵਿੱਚ ਖ਼ੁਫੀਆ ਜਾਣਕਾਰੀ ’ਤੇ ਆਧਾਰਿਤ ਦੋ ਕਾਰਵਾਈਆਂ ਵਿੱਚ ਪਾਬੰਦੀਸ਼ੁਦਾ ਬਾਗੀ ਜਥੇਬੰਦੀਆਂ ਨਾਲ ਜੁੜੇ ਘੱਟੋ-ਘੱਟ 13 ਅਤਿਵਾਦੀਆਂ ਨੂੰ ਮਾਰ ਦਿੱਤਾ ਹੈ।
ਇਹ ਜਾਣਕਾਰੀ ਫੌਜ ਦੇ ਮੀਡੀਆ ਵਿੰਗ, ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐਸ.ਪੀ.ਆਰ.) ਨੇ ਦਿੱਤੀ। ਆਈ.ਐਸ.ਪੀ.ਆਰ. ਦੇ ਬਿਆਨ ਅਨੁਸਾਰ ਸੂਬੇ ਦੇ ਕੋਹਲੂ ਅਤੇ ਕਲਾਟ ਖੇਤਰਾਂ ਵਿੱਚ 24 ਅਤੇ 25 ਦਸੰਬਰ ਨੂੰ ਕੀਤੇ ਗਏ ਦੋ ਆਪ੍ਰੇਸ਼ਨਾਂ ਵਿੱਚ ਇਹ ਅੱਤਵਾਦੀ ਮਾਰੇ ਗਏ।
ਉਨ੍ਹਾਂ ਕਿਹਾ ਕਿ ਸੁਰੱਖਿਆ ਬਲਾਂ ਨੇ ਵੀਰਵਾਰ ਨੂੰ ਕੋਹਲੂ ਵਿੱਚ ਭਾਰੀ ਗੋਲੀਬਾਰੀ ਤੋਂ ਬਾਅਦ ਪੰਜ ਅੱਤਵਾਦੀਆਂ ਨੂੰ ਮਾਰ ਦਿੱਤਾ। ਬੁੱਧਵਾਰ ਨੂੰ ਇੱਕ ਹੋਰ ਕਾਰਵਾਈ ਵਿੱਚ ਸੁਰੱਖਿਆ ਬਲਾਂ ਨੇ ਇੱਕ ਅੱਤਵਾਦੀ ਟਿਕਾਣੇ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਹਮਲਾ ਕੀਤਾ ਤੇ ਭਿਆਨਕ ਗੋਲੀਬਾਰੀ ਤੋਂ ਬਾਅਦ ਕਲਾਟ ਵਿੱਚ ਅੱਠ ਅੱਤਵਾਦੀਆਂ ਨੂੰ ਮਾਰ ਦਿੱਤਾ। ਇਸ ਮਹੀਨੇ ਦੇ ਸ਼ੁਰੂ ਵਿੱਚ ਸੁਰੱਖਿਆ ਬਲਾਂ ਨੇ ਕਲਾਟ ਵਿੱਚ 12 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।



