ਪਾਕਿਸਤਾਨ ਨੈਸ਼ਨਲ ਅਸੈਂਬਲੀ ਸਪੀਕਰ ਨੇ ‘ਪੰਜਾਬ ਦੇ ਮੁੱਖ ਮੰਤਰੀ’ ਨੂੰ ਚੁਕਾਈ ਸਹੁੰ

by jaskamal

ਨਿਊਜ਼ ਡੈਸਕ : ਪਾਕਿਸਤਾਨ ਨੈਸ਼ਨਲ ਅਸੈਂਬਲੀ ਸਪੀਕਰ ਰਾਜਾ ਪਰਵੇਜ਼ ਅਸ਼ਰਫ ਨੇ ਲਾਹੌਰ ਹਾਈ ਕੋਰਟ ਦੇ ਨਿਰਦੇਸ਼ 'ਤੇ ਸ਼ਨਿਚਰਵਾਰ ਨੂੰ ਪਿਕਾਸਤਾਨ ਪੰਜਾਬ ਦੇ ਮੁੱਖ ਮੰਤਰੀ ਵਜੋਂ ਹਮਜ਼ਾ ਸ਼ਾਹਬਾਜ਼ ਨੂੰ ਅਹੁਦੇ 'ਤੇ ਗੋਪਨੀਤਾ ਦੀ ਸਹੁੰ ਚੁਕਾਈ। 47 ਸਾਲ ਹਮਜ਼ਾ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੇ ਪੁੱਤਰ ਹਨ। ਗਵਰਨਰ ਉਮਰ ਸਰਫਰਾਜ਼ ਚੀਮਾ ਨੇ ਹਮਜ਼ਾ ਦੀ ਚੋਣ ਨੂੰ ਸੰਵਿਧਾਨਕ ਤੌਰ 'ਤੇ ਗ਼ਲਤ ਐਲਾਨ ਕਰਦਿਆਂ ਸਹੁੰ ਚੁੱਕ ਸਮਾਰੋਹ ਨੂੰ ਟਾਲ਼ ਦਿੱਤਾ ਸੀ, ਜਿਸ ਤੋਂ ਬਾਅਦ ਹਮਜ਼ਾ ਹਾਈ ਕੋਰਟ ਦੀ ਸ਼ਰਨ 'ਚ ਗਏ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਨੇ ਨਵੇਂ ਚੁਣੇ ਮੁੱਖ ਮੰਤਰੀ ਹਮਜ਼ਾ ਦੇ ਸਹੁੰ ਚੁੱਕਣ ਨੂੰ ਹਾਈ ਕੋਰਟ 'ਚ ਚੁਣੌਤੀ ਦਿੱਤੀ ਹੈ।

ਪੰਜਾਬ ਦੇ ਗਵਰਨਰ ਚੀਮਾ ਨੇ ਸਾਬਕਾ ਮੁੱਖ ਮੰਤਰੀ ਉਸਮਾਨ ਬਜਦਰ ਦਾ ਅਸਤੀਫ਼ਾ ਨਾਮਨਜ਼ੂਰ ਕਰਦਿਆਂ ਉਨ੍ਹਾਂ ਦੀ ਕੈਬਨਿਟ ਨੂੰ ਬਹਾਲ ਕਰ ਦਿੱਤਾ ਸੀ। 16 ਅਪ੍ਰੈਲ ਨੂੰ 197 ਵੋਟਾਂ ਨਾਲ ਸੂਬੇ ਦੇ ਨਵੇਂ ਮੁੱਖ ਮੰਤਰੀ ਚੁਣੇ ਗਏ ਹਮਜ਼ਾ ਇਕ ਦਿਨ ਬਾਅਦ ਹੀ ਸਹੁੰ ਚੁੱਕਣ ਵਾਲੇ ਸਨ, ਪਰ ਗਵਰਨਰ ਨੇ ਸਮਾਰੋਹ ਮੁਲਤਵੀ ਕਰ ਦਿੱਤਾ।