ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੂਰਬ ਤੇ ਪਾਕਿਸਤਾਨ ਵਲੋਂ ਵੱਡਾ ਤੋਹਫ਼ਾ

by

ਲਾਹੌਰ , 27 ਜੂਨ ( NRI MEDIA )

ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗਵਰਨਰ ਚੌਧਰੀ ਮੁਹੰਮਦ ਸਰਵਰ ਨੇ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਉਤਸਵ ਦੇ ਮੌਕੇ' ਤੇ ਵੀਜ਼ਾ ਦੀ ਗਿਣਤੀ 3 ਗੁਣਾ ਵਧਾ ਦਿਤੀ ਹੈ ਤਾਂ ਜੋ ਜਿਆਦਾ ਤੋਂ ਜਿਆਦਾ ਸਿੱਖ ਸ਼ਰਧਾਲੂ ਸਿੱਖ ਧਰਮ ਦੇ ਬਾਨੀ  ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਨਤਮਸਤਕ ਹੋ ਸਕਣ |


ਪਾਕਿਸਤਾਨ ਦੇ ਪੰਜਾਬ ਦੇ ਪਬਲਿਕ ਰਿਲੇਸ਼ਨ ਅਫਸਰ ਪਵਨ ਸਿੰਘ ਅਰੋੜਾ ਨੇ ਦਸਿਆ ਕਿ ਇਕ ਮੀਟਿੰਗ ਦੇ ਦੌਰਾਨ ਗਵਰਨਰ ਨੇ ਇਹ ਮੁੱਦਾ ਚੱਕਿਆ ਅਤੇ ਸਿੱਖ ਸ਼ਰਧਾਲੂਆਂ ਨੂੰ 10,000 ਵੀਜ਼ਾ ਦੇਣ ਦੀ ਗੱਲ ਕੀਤੀ ਹੈ ਹਾਲਾਂਕਿ ਹੁਣ ਤੋਂ ਪਹਿਲਾ ਤਕ ਪਾਕਿਸਤਾਨ ਸਿਰਫ ਤੇ ਸਿਰਫ 3,000 ਵੀਜ਼ਾ ਹੀ ਜਾਰੀ ਕਰਦਾ ਸੀ , ਅਰੋੜਾ ਨੇ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਉਤਸਵ ਦੀਆਂ ਚਲਦੀਆਂ ਤਿਆਰੀਆਂ ਦਾ ਨਿਰੀਖਣ ਕਰਨ ਲਈ ਸਾਰੇ ਪ੍ਰਬੰਧ ਕੀਤੇ ਹਨ ਤਾ ਜੋ ਕਿ ਸੂਬਾ ਗਵਰਨਰ ਉਥੇ ਜਾ ਸਕਣ , ਅਰੋੜਾ ਨੇ ਗਵਰਨਰ ਦੇ ਵੱਲੋਂ ਕਿਹਾ ਕਿ, " ਜੇਕਰ ਤੁਹਾਨੂੰ ਜਨਮ ਦਿਹਾੜੇ' ਤੇ ਆਉਣ ਵਾਲੇ ਵੀਜ਼ਾ ਨੂੰ ਜਾਰੀ ਕਰਵਾਉਣ ਵਿਚ ਕੋਈ ਵੀ ਮੁਸ਼ਕਲ ਆਉਂਦੀ ਹੈ ਤਾਂ ਤੁਸੀਂ ਸਿੱਧੇ ਗਵਰਨਰ ਹਾਊਸ ਨੂੰ ਪੱਤਰ ਲਿਖੋ, ਮੈਂ ਤੁਹਾਡਾ ਕੰਮ ਕਰਵਾਉਂਗਾ।"

ਗਵਰਨਰ ਮੁਹੰਮਦ ਸਰਵਰ ਨੇ ਕਿਹਾ ਕਿ, "ਅਸੀਂ ਗਵਰਨਰ ਹਾਊਸ ਦੇ ਦਰਵਾਜੇ ਸਾਰਿਆਂ ਵਾਸਤੇ ਖੋਲ ਦਿੱਤੇ ਹਨ, ਸਿੱਖਾਂ ਵਾਸਤੇ ਵੀ, ਤੁਸੀਂ ਆਓ ਮੈਂ ਤੁਹਾਨੂੰ ਚਾਹ, ਸਮੋਸੇ ਅਤੇ ਪਕੌੜੇ ਖਵਾਉਂਗਾ , ਇਸਦੇ ਨਾਲ ਹੀ ਗਵਰਨਰ ਨੇ ਵਾਅਦਾ ਕੀਤਾ ਕਿ ਉਹ ਨਨਕਾਣਾ ਸਾਹਿਬ ਅਤੇ ਕਰਤਾਰਪੁਰ ਵਿਖੇ ਸੰਗਤਾਂ ਨਾਲ ਇਕ-ਇਕ ਪਲ ਬਿਤਾਉਣਗੇ।

More News

NRI Post
..
NRI Post
..
NRI Post
..