Pakistan Politics : ਅੱਜ ਸ਼ਾਮ ਕੈਬਨਿਟ ਸਣੇ ਅਸਤੀਫਾ ਦੇ ਸਕਦੇ ਹਨ Imran Khan

by jaskamal

ਨਿਊਜ਼ ਡੈਸਕ : ਬੇਭਰੋਸਗੀ ਮਤਾ ਖ਼ਾਰਜ ਕੀਤੇ ਜਾਣ ਤੇ ਨੈਸ਼ਨਲ ਅੰਸੈਬਲੀ ਭੰਗ ਕਰਨ ਦੇ ਮੁੱਦੇ 'ਤੇ ਇਮਰਾਨ ਖ਼ਾਨ ਸੁਪਰੀਮ ਕੋਰਟ 'ਚ ਗਲਤ ਸਾਬਤ ਹੋਏ। ਇਸ ਦੇ ਤੁਰੰਤ ਬਾਅਦ ਇਮਰਾਨ ਖ਼ਾਨ ਨੇ ਅੱਜ ਦੁਪਹਿਰ ਕੈਬਨਿਟ ਦੀ ਮੀਟਿੰਗ ਬੁਲਾਈ। ਇਸ ਤੋਂ ਬਾਅਦ ਸ਼ਾਮ ਨੂੰ ਉਹ ਇਕ ਵਾਰ ਫਿਰ ਦੇਸ਼ ਨੂੰ ਸੰਬੋਧਨ ਕਰਨਗੇ। ਇਸ ਵਿਚਕਾਰ ਪੀਟੀਆਈ ਦੇ ਸੰਸਦ ਮੈਂਬਰ ਫੈਸਲ ਜਾਵੇਦ ਨੇ ਟਵੀਟ ਕਰ ਕੇ ਦਾਅਵਾ ਕੀਤਾ ਹੈ ਕਿ ਅੱਜ ਇਮਰਾਨ ਖ਼ਾਨ ਵੱਡਾ ਐਲਾਨ ਕਰਨ ਵਾਲੇ ਹਨ। ਉਨ੍ਹਾਂ ਨੇ ਕਿਹਾ ਕਿ ਇਮਰਾਨ ਮੁਲਕ ਨੂੰ ਨਿਰਾਸ਼ ਨਹੀਂ ਕਰਨਗੇ।

ਮੀਡੀਆ ਰਿਪੋਰਟਾਂ ਮੁਤਾਬਕ ਇਮਰਾਨ ਇਸ ਸੰਬੋਧਨ 'ਚ ਕੈਬਨਿਟ ਸਣੇ ਅਸਤੀਫਾ ਦੇ ਸਕਦੇ ਹਨ। ਪਾਕਿਸਤਾਨ ਸੁਪਰੀਮ 'ਚ ਸਿਆਸੀ ਡਰਾਮੇ ਨੂੰ ਲੈ ਕੇ 4 ਦਿਨ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਵੀਰਵਾਰ ਰਾਤ ਨੂੰ ਕਿਹਾ ਬੇਭਰੋਸਗੀ ਪ੍ਰਸਤਾਵ ਖਾਰਜ ਕਰਨਾ ਅਤੇ ਨੈਸ਼ਨਲ ਅੰਸੈਬਲੀ ਭੰਗ ਕਰਨਾ, ਦੋਵੇਂ ਕੰਮ ਗ਼ੈਰਕਾਨੂੰਨੀ ਸਨ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਇਹ ਅਧਿਕਾਰ ਨਹੀਂ ਹੈ ਕਿ ਉਹ ਰਾਸ਼ਟਰਪਤੀ ਤੋਂ ਸੰਸਦ ਭੰਗ ਕਰਨ ਨੂੰ ਕਹਿਣ।

ਅਦਾਲਤ ਦੇ ਫ਼ੈਸਲੇ ਤੋ ਬਾਅਦ ਇਮਰਾਨ ਖ਼ਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਨੇਤਾਵਂ ਨੇ ਇਮਰਾਨ ਦੇ ਘਰ ਮੀਟਿੰਗ ਕੀਤੀ। ਸੂਤਰਾਂ ਮੁਤਾਬਕ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਇਮਰਾਨ ਖ਼ਾਨ ਦੇ ਘਰ ਉਤੇ ਪਾਰਟੀ ਨੇਤਾਵਾਂ ਦੀ ਮੀਟਿੰਗ ਹੋਈ।