ਇਸਲਾਮਾਬਾਦ (NRI MEDIA) : ਪਾਕਿਸਤਾਨ ਨੇ ਦੋ-ਪੱਖੀ ਸਮਝੌਤੇ ਤਹਿਤ ਬੁੱਧਵਾਰ ਨੂੰ ਆਪਣੇ ਪਰਮਾਣੂ ਸੰਸਥਾਵਾਂ ਦੀ ਇੱਕ ਸੂਚੀ ਭਾਰਤ ਨਾਲ ਸਾਂਝੀ ਕੀਤੀ ਹੈ।ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਪਾਕਿਸਤਾਨ ਅਤੇ ਭਾਰਤ ਵਿਚਾਲੇ 31 ਦਸੰਬਰ 1988 ਨੂੰ ਇੱਕ ਸਮਝੌਤੇ ਉੱਤੇ ਦਸਤਖ਼ਤ ਕੀਤੇ ਗਏ ਸਨ। ਪਰਮਾਣੂ ਸੰਸਥਾਵਾਂ ਅਤੇ ਕੇਂਦਰਾਂ ਵਿਰੁੱਧ ਹਮਲਿਆਂ ਉੱਤੇ ਰੋਕ ਦੇ ਸਮਝੌਤੇ ਦੀ ਧਾਰਾ-2 ਮੁਤਾਬਕ ਸੂਚੀ ਭਾਰਤੀ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੂੰ ਸੌਂਪੀ ਗਈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦਿੱਲੀ ਵਿੱਚ ਵਿਦੇਸ਼ ਮਾਤਰਾਲੇ ਨੇ ਭਾਰਤੀ ਪਰਮਾਣੂ ਸੰਸਥਾਵਾਂ ਦੀ ਸੂਚੀ 11 ਵਜੇ ਪਾਕਿਸਤਾਨ ਹਾਈ ਕਮਿਸ਼ਨ ਦੇ ਇੱਕ ਅਧਿਕਾਰੀ ਨੂੰ ਸੌਂਪੀ।ਇਸ ਸਮਝੌਤੇ ਤਹਿਤ ਦੋਹਾਂ ਦੇਸ਼ਾਂ ਲਈ ਹਰ ਸਾਲ 1 ਜਨਵਰੀ ਨੂੰ ਇੱਕ-ਦੂਜੇ ਦੇ ਪਰਮਾਣੂ ਸੰਸਥਾਵਾਂ ਅਤੇ ਕੇਂਦਰਾਂ ਦੀ ਸੂਚਨਾ ਦੇਣਾ ਜ਼ਰੂਰੀ ਹੈ। ਵਿਦੇਸ਼ ਮੰਤਰਾਲੇ ਮੁਤਾਬਕ 1 ਜਨਵਰੀ 1992 ਤੋਂ ਲਗਾਤਾਰ ਅਜਿਹਾ ਕੀਤਾ ਜਾ ਰਿਹਾ ਹੈ।


