ਪਾਕਿਸਤਾਨ – ਸਿੱਖਾਂ ਨੂੰ ਸੌਂਪਿਆ ਗਿਆ 200 ਸਾਲ ਪੁਰਾਣ ਕੋਇਟਾ ਗੁਰਦੁਆਰਾ

by mediateam

ਕੋਇਟਾ (ਐਨ.ਆਰ.ਆਈ. ਮੀਡਿਆ) : ਵੀਰਵਾਰ ਨੂੰ ਮੀਡੀਆ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਪਾਕਿਸਤਾਨ ਦੇ ਬਲੋਚਿਸਤਾਨ ਵਿਚ ਸਰਕਾਰ ਨੇ 73 ਸਾਲਾਂ ਬਾਅਦ 200 ਸਾਲ ਪੁਰਾਣੇ ਗੁਰਦੁਆਰੇ ਨੂੰ ਸਿੱਖ ਕੌਮ ਦੇ ਹਵਾਲੇ ਕਰ ਦਿੱਤਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਹਿਰ ਦੇ ਮੱਧ ਵਿੱਚ ਮਸਜਿਦ ਰੋਡ 'ਤੇ ਸਥਿਤ ਸ੍ਰੀ ਗੁਰੂ ਸਿੰਘ ਗੁਰਦੁਆਰਾ 1947 ਤੋਂ ਏ.ਪੀ.ਡਬਲਯੂ.ਏ. (APWA) ਸਰਕਾਰੀ ਹਾਈ ਗਰਲਜ਼ ਸਕੂਲ ਵਜੋਂ ਵਰਤਿਆ ਜਾ ਰਿਹਾ ਹੈ। 

ਦੱਸ ਦਈਏ ਕਿ ਬੁੱਧਵਾਰ ਨੂੰ ਘੱਟਗਿਣਤੀ ਮਾਮਲਿਆਂ ਬਾਰੇ ਸੂਬਾਈ ਸੰਸਦੀ ਸਕੱਤਰ ਅਤੇ ਮੁੱਖ ਮੰਤਰੀ ਦੇ ਸਲਾਹਕਾਰ, ਦਿਨੇਸ਼ ਕੁਮਾਰ ਨੇ ਕਿਹਾ, “ਸਿੱਖ ਭਾਈਚਾਰੇ ਲਈ ਧਾਰਮਿਕ ਅਸਥਾਨ ਵਜੋਂ ਗੁਰਦੁਆਰਾ ਸਾਹਿਬ ਦੀ ਮੁੜ ਸਥਾਪਨਾ ਕਰਨਾ ਬਲੋਚਿਸਤਾਨ ਸਰਕਾਰ ਦਾ ਇਤਿਹਾਸਕ ਫੈਸਲਾ ਹੈ। 

ਸਰਕਾਰੀ ਗਰਲਜ਼ ਹਾਈ ਸਕੂਲ ਵਿੱਚ ਪੜ੍ਹਨ ਵਾਲੀਆਂ ਵਿਦਿਆਰਥਣਾ ਨੂੰ ਨੇੜਲੇ ਸਕੂਲਾਂ ਵਿੱਚ ਦਾਖਲਾ ਲੈਣ ਲਈ ਕਿਹਾ ਗਿਆ ਹੈ।ਬਲੋਚਿਸਤਾਨ ਵਿਚ ਸਿੱਖ ਕਮਿਊਨਿਟੀ ਕਮੇਟੀ ਦੇ ਚੇਅਰਮੈਨ ਜਸਬੀਰ ਸਿੰਘ ਨੇ ਇਸ ਕਦਮ ਦਾ ਸਵਾਗਤ ਕਰਦਿਆਂ ਇਸ ਨੂੰ ਬਲੋਚਿਸਤਾਨ ਸਰਕਾਰ ਵੱਲੋਂ ਸੂਬੇ ਵਿਚ ਵੱਸਦੇ ਸਿੱਖ ਭਾਈਚਾਰੇ ਨੂੰ ਇਕ ਤੋਹਫ਼ਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪ੍ਰਾਂਤ ਦਾ ਸਿੱਖ ਭਾਈਚਾਰਾ ਬਹੁਤ ਖੁਸ਼ ਹੈ ਕਿ 73 ਸਾਲਾਂ ਬਾਅਦ ਪਾਕਿਸਤਾਨ ਸਰਕਾਰ ਅਤੇ ਬਲੋਚਿਸਤਾਨ ਹਾਈ ਕੋਰਟ ਨੇ ਸਾਨੂੰ ਸਾਡਾ ਪ੍ਰਾਚੀਨ ਗੁਰਦੁਆਰਾ ਸੌਂਪ ਦਿੱਤਾ ਹੈ ਅਤੇ ਹੁਣ ਅਸੀਂ ਉਥੇ ਆਪਣੇ ਧਾਰਮਿਕ ਅਭਿਆਸ ਨੂੰ ਜਾਰੀ ਰੱਖ ਸਕਦੇ ਹਾਂ।

ਬਲੋਚਿਸਤਾਨ ਵਿਚ ਤਕਰੀਬਨ 2000 ਸਿੱਖ ਪਰਿਵਾਰ ਰਹਿੰਦੇ ਹਨ। ਇਸ ਸਾਲ ਫਰਵਰੀ ਵਿੱਚ, ਬਲੋਚਿਸਤਾਨ ਸਰਕਾਰ ਨੇ ਝੋਬ ਵਿੱਚ 200 ਸਾਲ ਪੁਰਾਣਾ ਮੰਦਰ ਹਿੰਦੂ ਭਾਈਚਾਰੇ ਨੂੰ ਸੌਂਪਿਆ ਸੀ। ਮੰਦਰ ਨੂੰ ਸਰਕਾਰੀ ਲੜਕਿਆਂ ਦੇ ਸਕੂਲ ਵਿੱਚ ਬਦਲ ਦਿੱਤਾ ਗਿਆ ਸੀ, ਜਿਸ ਨੂੰ ਹੁਣ ਇਕ ਹੋਰ ਇਮਾਰਤ ਵਿਚ ਤਬਦੀਲ ਕਰ ਦਿੱਤਾ ਗਿਆ ਹੈ।

More News

NRI Post
..
NRI Post
..
NRI Post
..