ਬੀ.ਓ.ਪੀ ਪੋਸਟ ਰਾਜੋਕੇ ਵਿਖੇ ਵਿਖਾਈ ਦਿੱਤਾ ਪਾਕਿਸਤਾਨੀ ਡਰੋਨ

by vikramsehajpal

ਰਾਜੋਕੇ (ਦੇਵ ਇੰਦਰਜੀਤ) : ਭਾਰਤ ਪਾਕਿਸਤਾਨ ਸਰਹੱਦ ’ਤੇ ਬੀ.ਓ.ਪੀ ਪੋਸਟ ਰਾਜੋਕੇ ਵਿਖੇ ਬੀਤੀ ਰਾਤ ਪਾਕਿ ਤੋਂ ਆਏ ਡਰੋਨ ਦੀ ਆਵਾਜ਼ ਸੁਣਾਈ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਡਰੋਨ ਦੀ ਆਵਾਜ਼ ਸੁਣਨ ਤੋਂ ਬਾਅਦ ਸਰਹੱਦ ’ਤੇ ਤਾਇਨਾਤ ਬੀ.ਐੱਸ.ਐੱਫ ਦੀ 103 ਬਟਾਲੀਅਨ ਦੇ ਜਵਾਨਾਂ ਵਲੋਂ ਡਰੋਨ ’ਤੇ 36 ਦੇ ਕਰੀਬ ਫਾਇਰ ਕੀਤੇ ਗਏ ਅਤੇ ਡਰੋਨ ਵਾਪਸ ਉਸ ਪਾਸੇ ਮੁੜ ਗਿਆ, ਜਿਥੋਂ ਦੀ ਉਹ ਆਇਆ ਸੀ।

ਭਾਰਤ ਪਾਕਿਸਤਾਨ ਸਰਹੱਦ ’ਤੇ ਬੀ.ਓ.ਪੀ ਪੋਸਟ ਰਾਜੋਕੇ ਵਿਖੇ ਰਾਤ ਨੂੰ ਡਰੋਨ ਦੀ ਆਵਾਜ਼ ਸੁਣਾਈ ਦਿੱਤੀ, ਜਿਸ ਤੋਂ ਬਾਅਦ ਬੀ.ਐੱਸ.ਐੱਫ ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ। ਫਿਲਹਾਲ ਬੀ.ਐੱਸ.ਐੱਫ ਦੇ ਜਵਾਨਾਂ ਅਤੇ ਪੰਜਾਬ ਪੁਲਸ ਵੱਲੋਂ ਸਾਝਾ ਅਪ੍ਰੇਸ਼ਨ ਕੀਤਾ ਗਿਆ।

ਇਸ ਮੌਕੇ ਨਾ ਤਾਂ ਬੀ.ਐੱਸ.ਐੱਫ ਦੇ ਅਧਿਕਾਰੀ ਇਸ ਸਬੰਧੀ ਕੋਈ ਗੱਲਬਾਤ ਕਰ ਰਹੇ ਹਨ ਅਤੇ ਨਾ ਹੀ ਪੰਜਾਬ ਪੁਲਸ ਦੇ ਅਧਿਕਾਰੀ ਇਸ ਸਬੰਧੀ ਕੋਈ ਪੁਸ਼ਟੀ ਕਰ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਸਰਚ ਅਪ੍ਰੇਸ਼ਨ ਦੌਰਾਨ ਨਸ਼ੀਲੇ ਪਦਾਰਥਾਂ ਜਾਂ ਹਥਿਆਰਾਂ ਦੇ ਮਿਲਣ ਦੀ ਸੰਭਾਵਨਾ ਸੀ।