ਹਿੰਦ-ਪਾਕਿ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਵਿਖੇ ਪਾਕਿਸਤਾਨੀ ਡਰੋਨ ਵੇਖੇ ਗਏ

by mediateam

ਫਿਰੋਜ਼ਪੁਰ (ਇੰਦਰਜੀਤ ਸਿੰਘ) : ਹਿੰਦ-ਪਾਕਿ ਕੌਮਾਂਤਰੀ ਸਰਹੱਦ ਹੁਸੈਨੀਵਾਲਾ ਵਿਖੇ ਸੋਮਵਾਰ ਰਾਤ ਪਾਕਿਸਤਾਨੀ ਡਰੋਨ ਉੱਡਦੇ ਵੇਖੇ ਗਏ। ਪ੍ਰਤੱਖ ਦਰਸ਼ੀਆਂ ਦਾ ਦਾਅਵਾ ਹੈ ਕਿ ਇਸ ਦੌਰਾਨ ਉਨ੍ਹਾਂ ਤਿੰਨ ਤੋਂ ਚਾਰ ਵਾਰ ਸਰਹੱਦ ਪਾਰ ਪਾਕਿਸਤਾਨੀ ਇਲਾਕੇ 'ਚ ਡਰੋਨ ਉਡਾਰੀ ਭਰਦਾ ਵੇਖਿਆ ਜਦਕਿ ਇਕ ਵਾਰ ਉਕਤ ਡਰੋਨ ਭਾਰਤ ਵਿਚ ਵੀ ਦਾਖਲ ਹੋਇਆ। ਹਾਲਾਂਕਿ ਪੰਜਾਬ ਪੁਲਿਸ, ਬੀਐੱਸਐੱਫ ਤੇ ਖੁਫ਼ੀਆ ਏਜੰਸੀਆਂ ਵੱਲੋਂ ਅਜਿਹੀ ਕਿਸੇ ਵੀ ਗੱਲ ਦੀ ਪੁਸ਼ਟੀ ਤਾਂ ਨਹੀਂ ਕੀਤੀ ਜਾ ਰਹੀ ਪਰ ਫਿਰ ਵੀ ਹੰਗਾਮੀ ਹਾਲਾਤ 'ਚ ਉਨ੍ਹਾਂ ਵੱਲੋਂ ਪੂਰੇ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਕਿ ਕਿਧਰੇ ਪਾਕਿਸਤਾਨ ਵੱਲੋਂ ਆਏ ਡਰੋਨ ਰਾਹੀਂ ਕੋਈ ਹਥਿਆਰ ਜਾਂ ਨਸ਼ਾ ਵਗੈਰਾ ਤਾਂ ਨਹੀਂ ਆਇਆ। ਜ਼ਿਕਰਯੋਗ ਹੈ ਕਿ ਭਾਰਤ-ਪਾਕਿ ਸਰਹੱਦ ਦੇ ਇਲਾਕੇ ਹੁਸੈਨੀਵਾਲਾ ਤੇ ਬਸਤੀ ਰਾਮ ਲਾਲ ਕੋਲ ਸੋਮਵਾਰ ਰਾਤ 10 ਤੋਂ 11 ਵਜੇ ਦਰਮਿਆਨ ਪਾਕਿਸਤਾਨ ਵੱਲੋਂ ਭੇਜਿਆ ਡਰੋਨ ਅਸਮਾਨ 'ਚ ਉੱਡਦਾ ਵੇਖਿਆ ਗਿਆ।

More News

NRI Post
..
NRI Post
..
NRI Post
..