ਪਾਕਿਤਸਾਨੀ ਹਾਈ ਕੋਰਟ ਨੇ ‘Tik-Tok’ ਤੋਂ ਪਾਬੰਦੀ ਕੀਤੀ ਖ਼ਤਮ

by vikramsehajpal

ਪੇਸ਼ਾਵਰ,(ਦੇਵ ਇੰਦਰਜੀਤ) :ਪੇਸ਼ਾਵਰ ਹਾਈ ਕੋਰਟ ਨੇ ਕਥਿਤ 'ਅਸ਼ਲੀਲ ਸਮੱਗਰੀ' ਨੂੰ ਲੈਕੇ 11 ਮਾਰਚ ਨੂੰ ਟਿਕਟਾਕ 'ਤੇ ਪਾਬੰਦੀ ਲਗਾਉਣ ਦਾ ਆਦੇਸ਼ ਦਿੱਤਾ ਸੀ ਅਤੇ 6 ਮਹੀਨੇ ਵਿਚ ਦੂਜਾ ਵਾਰ ਅਜਿਹਾ ਕੀਤਾ ਗਿਆ ਹੈ। ਪਾਕਿਸਤਾਨ ਅਦਾਲਤ ਨੇ ਲੋਕਪ੍ਰਿਅ ਚੀਨੀ ਐਪਲੀਕੇਸ਼ਨ 'ਟਿਕਟਾਕ' 'ਤੇ ਲੱਗੀ ਪਾਬੰਦੀ ਵੀਰਵਾਰ ਨੂੰ ਹਟਾ ਦਿੱਤੀ।ਅਦਾਲਤ ਨੇ ਦੇਸ਼ ਦੇ ਦੂਰਸੰਚਾਰ ਅਥਾਰਿਟੀ ਨੂੰ ਇਹ ਯਕੀਨੀ ਕਰਨ ਦਾ ਆਦੇਸ਼ ਦਿੱਤਾ ਕਿ ਇਸ 'ਤੇ 'ਅਨੈਤਿਕ ਸਮੱਗਰੀ' ਅਪਲੋਡ ਨਾ ਹੋਵੇ।

ਪੀ.ਐੱਚ.ਸੀ. ਦੇ ਮੁੱਖ ਜੱਜ ਕੈਸਰ ਰਸ਼ੀਦ ਨੇ ਆਪਣੇ ਆਦੇਸ਼ ਵਿਚ ਪਾਕਿਸਤਾਨ ਦੂਰਸੰਚਾਰ ਅਥਾਰਿਟੀ ਨੂੰ ਨਿਰਦੇਸ਼ ਦਿੱਤਾ ਕਿ ਉਹ ਐਪ 'ਤੇ ਕੋਈ ਅਸ਼ਲੀਲ ਸਮੱਗਰੀ ਅਪਲੋਡ ਕੀਤੇ ਜਾਣ ਨੂੰ ਲੈ ਕੇ ਸਾਵਧਾਨ ਰਹੇ। ਅਦਾਲਤ ਨੇ ਮਾਮਲੇ ਦੀ ਸੁਣਵਾਈ 25 ਮਈ ਤੱਕ ਲਈ ਮੁਲਤਵੀ ਕਰ ਦਿੱਤੀ ਅਤੇ ਪੀ.ਟੀ.ਏ. ਅਧਿਕਾਰੀਆਂ ਨੂੰ ਅਗਲੀ ਸੁਣਵਾਈ ਤੱਕ ਇਕ ਵਿਸਤ੍ਰਿਤ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ।

ਰਸ਼ੀਦ ਨੇ ਸੁਣਵਾਈ ਦੌਰਾਨ ਪੀ.ਟੀ.ਏ. ਦੇ ਅਧਿਕਾਰੀ ਤੋਂ ਪੁੱਛਿਆ ਕਿ ਅਥਾਰਿਟੀ ਨੇ ਮੰਚ ਤੋਂ ਅਨੈਤਿਕ ਸਮੱਗਰੀ ਹਟਾਉਣ ਲਈ ਕੀ ਕਦਮ ਚੁੱਕਿਆ ਹੈ। ਪੀ.ਟੀ.ਏ. ਦੇ ਜਨਰਲ ਡਾਇਰੈਕਟਰ ਤਾਰਿਕ ਗਾਂਦਾਪੁਰ ਨੇ ਅਦਾਲਤ ਨੂੰ ਦੱਸਿਆ ਕਿ ਇਹ ਯਕੀਨੀ ਕਰਨ ਲਈ ਟਿਕਟਾਕ ਨਾਲ ਸੰਪਰਕ ਕੀਤਾ ਗਿਆ ਹੈ ਕਿ ਅਸ਼ਲੀਲ ਸਮੱਗਰੀ ਸਾਂਝੀ ਕਰਨ ਵਾਲਿਆਂ ਨੂੰ ਬਲਾਕ ਕੀਤਾ ਜਾਵੇ।