ਗੈਰ ਕਾਨੂੰਨੀ ਢੰਗ ਨਾਲ ਤੁਰਕੀ ’ਚ ਰਹਿ ਰਹੇ 40 ਪਾਕਿਸਤਾਨੀ ਵਾਪਸ ਭੇਜੇ

by vikramsehajpal

ਇਸਲਾਮਾਬਾਦ/ਅੰਕਾਰਾ (ਦੇਵ ਇੰਦਰਜੀਤ)- ਤੁਰਕੀ ਨੇ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ 40 ਪਾਕਿਸਤਾਨੀ ਨਾਗਰਿਕਾਂ ਨੂੰ ਪਾਕਿਸਤਾਨ ਵਾਪਸ ਭੇਜ ਦਿੱਤਾ ਹੈ।

ਪਾਕਿਸਤਾਨ ਦੇ ਪ੍ਰਮੁੱਖ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ, ਕੇਂਦਰੀ ਜਾਂਚ ਏਜੰਸੀ ਨੇ 40 ਪਾਕਿਸਤਾਨੀਆਂ ਦੀ ਹਵਾਲਗੀ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਮੁਤਾਬਕ, ਪਾਕਿਸਤਾਨ ਦੇ ਨਾਗਰਿਕ ਤੁਰਕੀ ਦੇ ਵੱਖ-ਵੱਖ ਸ਼ਹਿਰਾਂ ਵਿਚ ਰਹਿ ਰਹੇ ਸਨ ਅਤੇ ਉਹਨਾਂ ਨੂੰ ਇਸਲਾਮਾਬਾਦ ਵਾਪਸ ਭੇਜ ਦਿੱਤਾ ਗਿਆ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸਲਾਮਾਬਾਦ ਹਵਾਈ ਅੱਡੇ ਵਿਚ ਤੁਰਕੀ ਤੋਂ ਭੇਜੇ ਗਏ ਪਾਕਿਸਤਾਨੀਆਂ ਦੇ ਰਹਿਣ-ਖਾਣ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਇਸ ਲਈ ਦੋਹਾਂ ਦੇਸ਼ਾਂ ਦੀਆਂ ਗੈਰ ਸਰਕਾਰੀ ਸੰਸਥਾਵਾਂ ਨੇ ਇਕ ਸਮਝੌਤਾ ਕੀਤਾ ਸੀ।ਇਸੇ ਦੇ ਤਹਿਤ ਇਹਨਾਂ ਪਾਕਿਸਤਾਨੀ ਨਾਗਰਿਕਾਂ ਦੀ ਮਦਦ ਕੀਤੀ ਜਾ ਰਹੀ ਹੈ।