ਮੋਦੀ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by mediateam

ਵੈੱਬ ਡੈਸਕ (Vikram Sehajpal) : ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ  ਉਤੇ ਸੱਪ ਛੱਡਣ ਦੀ ਧਮਕੀ ਦੇਣ ਵਾਲੀ ਪਾਕਿਸਤਾਨੀ ਪੌਪ ਗਾਇਕਾ ਰਬੀ ਪੀਰਜ਼ਾਦਾ ਨੇ ਹੁਣ ਆਤਮਘਾਤੀ ਹਮਲਾ ਕਰਨ ਦੀ ਚਿਤਾਵਨੀ ਦਿਤੀ ਹੈ। ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਨਾਰਾਜ਼ ਪੀਰਜ਼ਾਦਾ ਨੇ ਟਵਿਟਰ 'ਤੇ ਇਕ ਤਸਵੀਰ ਅਪਲੋਡ ਕੀਤੀ ਜਿਸ ਵਿਚ ਉਸ ਦੇ ਸਰੀਰ ਦੁਆਲੇ ਬੰਬ ਬੰਨਿਆ ਨਜ਼ਰ ਆ ਰਹੇ ਹਨ। ਪੌਪ ਗਾਇਕਾ ਨੇ ਤਸਵੀਰ ਦੇ ਹੇਠਾਂ ਕੀਤੀ ਟਿੱਪਣੀ ਵਿਚ ਖ਼ੁਦ ਨੂੰ ਕਸ਼ਮੀਰ ਦੀ ਧੀ ਦੱਸਿਆ ਜਦਕਿ ਮੋਦੀ ਦੀ ਤੁਲਨਾ ਹਿਟਲਰ ਨਾਲ ਕੀਤੀ ਹੈ। 


ਸੋਸ਼ਲ ਮੀਡੀਆ 'ਤੇ ਰਬੀ ਪੀਰਜ਼ਾਦਾ ਦੀ ਇਸ ਪੋਸਟ ਨੇ ਨਵੀਂ ਬਹਿਸ ਛੇੜ ਦਿਤੀ ਹੈ ਅਤੇ ਕਈ ਲੋਕ ਪੀਰਜ਼ਾਦਾ ਉਪਰ ਸੋਸ਼ਲ ਮੀਡੀਆ ਦੇ ਦੁਰਵਰਤੋਂ ਕਰਨ ਦਾ ਦੋਸ਼ ਲਾ ਰਹੇ ਹਨ। ਇਸ ਤੋਂ ਇਲਾਵਾ ਪੀਰਜ਼ਾਦਾ ਨੂੰ ਪਾਕਿਸਤਾਨ ਦੇ ਅਕਸ ਨੂੰ ਧੱਬਾ ਲਾਉਣ ਦਾ ਦੋਸ਼ੀ ਵੀ ਠਹਿਰਾਇਆ ਜਾ ਰਿਹਾ ਹੈ। ਚੇਤੇ ਰਹੇ ਕਿ ਪਿਛਲੇ ਮਹੀਨੇ ਰਬੀ ਪੀਰਜ਼ਾਦਾ ਨੇ ਟਵਿਟਰ 'ਤੇ 15 ਸਕਿੰਟ ਦੀ ਇਕ ਵੀਡੀਓ ਕਲਿੱਪ ਅਪਲੋਡ ਕੀਤੀ ਸੀ ਜਿਸ ਵਿਚ ਉਹ ਸੱਪਾਂ ਅਤੇ ਮਗਰਮੱਛਾਂ ਨਾਲ ਨਜ਼ਰ ਆ ਰਹੀ ਸੀ। ਪੀਰਜ਼ਾਦਾ ਨੇ ਧਮਕੀ ਦਿਤੀ ਸੀ ਕਿ ਕਸ਼ਮੀਰ ਵਿਚ ਵਾਪਰ ਰਹੇ ਘਟਨਾਕ੍ਰਮ ਕਾਰਨ ਇਹ ਸੱਪ ਅਤੇ ਮਗਰਮੱਛ ਨਰਿੰਦਰ ਮੋਦੀ ਉਤੇ ਛੱਡ ਦੇਵੇਗੀ।

More News

NRI Post
..
NRI Post
..
NRI Post
..