ਪਾਕਿਸਤਾਨੀਆਂ ਨੂੰ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦੇਣੇ ਪੈਣਗੇ ਪੈਸੇ

by mediateam

ਨਵੀਂ ਦਿੱਲੀ (Vikram Sehajpal) : ਪਾਕਿਸਤਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਲਈ 20 ਡਾਲਰ ਫੀਸ ਰੱਖੀ ਹੈ। ਹੁਣ ਪਾਕਿਸਤਾਨ ਮੀਡੀਆ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਪਾਕਿਸਤਾਨ ਸਰਕਾਰ ਉੱਥੋਂ ਦੇ ਨਾਗਰਿਕਾਂ ਕੋਲੋਂ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਫੀਸ ਵਸੂਲ ਕਰੇਗੀ।ਪਾਕਿਸਤਾਨ ਮੀਡੀਆ ਮੁਤਾਬਕ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸਥਾਨਕ ਸੰਗਤ ਕੋਲੋਂ ਹੁਣ 200 ਰੁਪਏ ਫੀਸ ਲਈ ਜਾਵੇਗੀ।

ਉਨ੍ਹਾਂ ਦੇ ਲਈ ਪਛਾਣ ਪੱਤਰ ਲੈ ਕੇ ਜਾਣਾ ਵੀ ਜ਼ਰੂਰੀ ਹੋਵੇਗਾ। ਦੱਸ ਦਈਏ ਕਿ ਭਾਰਤ ਅਤੇ ਦੁਨੀਆਂ ਭਰ ਵਿੱਚ ਵੱਸਦੇ ਸਿੱਖਾਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਰੱਖੀ ਗਈ 20 ਡਾਲਰ ਦੀ ਫੀਸ ਦਾ ਵਿਰੋਧ ਕੀਤਾ ਸੀ ਅਤੇ ਇਸ ਨੂੰ ਜਜ਼ੀਆ ਟੈਕਸ ਦਾ ਨਾਂਅ ਦਿੱਤਾ ਸੀ।

ਹੁਣ ਪਾਕਿਸਤਾਨ ਦੇ ਸ਼ਰਧਾਲੂਆਂ ਕੋਲੋਂ ਵੀ 200 ਰੁਪਏ ਫੀਸ ਵਸੂਲਣਾ ਕਿਤੇ ਨਾ ਕਿਤੇ ਇਸ ਗੱਲ ਵੱਲ ਇਸ਼ਾਰਾ ਕਰ ਰਿਹਾ ਹੈ ਕਿ ਪਾਕਿਸਤਾਨ ਨੇ ਲਾਂਘਾ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਦੇ ਲਈ ਨਹੀਂ ਬਲਕਿ ਪੈਸਾ ਕਮਾਉਣ ਦੇ ਮੰਤਵ ਨਾਲ ਖੋਲ੍ਹਿਆ ਹੈ।